ਅਮਰੀਕੀ ਸੂਬਿਆਂ ਵਲੋਂ ਗਰਭਪਾਤ ਨੂੰ ਬੈਨ ਕਰਨ ਵਾਲੇ ਕਦਮ ‘ਤੇ ਟਰੂਡੋ ਨੇ ਜਤਾਈ ਡੂੰਘੀ ਨਿਰਾਸ਼ਾ

TeamGlobalPunjab
2 Min Read

ਪੈਰਿਸ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੈਰਿਸ ਦੀ ਇੱਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਉਹ ਕੁੱਝ ਅਮਰੀਕੀ ਸੂਬਿਆਂ ਵਲੋਂ ਗਰਭਪਾਤ ਨੂੰ ਬੈਨ ਕਰਨ ਵਾਲੇ ਕਦਮ ਤੇ ਉਨ੍ਹਾਂ ਨੇ ਡੂੰਘੀ ਨਿਰਾਸ਼ਾ ਜਤਾਈ ਹੈ ਕਿਉਂਕਿ ਦੁਨੀਆ ‘ਚ ਬਹੁਤ ਸਾਰੀਆ ਥਾਵਾਂ ਜਿਨ੍ਹਾਂ ਵਿਚ ਕੁਝ ਅਮਰਿਕੀ ਸੂਬੇ ਵੀ ਸ਼ਾਮਲ ਹਨ ਲਗਾਤਾਰ ਔਰਤਾਂ ਦੇ ਅਧਿਕਾਰਾਂ ਤੋਂ ਪਿੱਛੇ ਹੱਟ ਰਹੇ ਹਨ।

ਜਸਟਿਨ ਟਰੂਡੋ ਨੇ ਇਸ ਗਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਪੱਸ਼ਟ ਤੌਰ ਤੇ ਕੈਨੇਡਾ ਔਰਤਾਂ ਦੇ ਚੁਣਾਵ ਕਰਨ ਦੇ ਅਧਿਕਾਰ ਦਾ ਸਮਰੱਥਨ ਕਰਦਾ ਹੈ ਅਤੇ ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਔਰਤਾਂ ਕੋਲ ਇਕ ਸਹਿਯੋਗੀ ਅਤੇ ਇਕ ਰੱਖਿਅਕ ਹਮੇਸ਼ਾ ਰਹੇਗਾ , ਪੀਊ ਸਰਚ ਸੈਂਟਰ ਦੇ ਅਨੁਸਾਰ ਕੈਨੇਡਾ ਵਿਚ 1988 ਤੋ ਹੀ ਗਰਭ ਦੇ ਕਿਸੇ ਵੀ ਸਟੇਜ ਤੇ ਗਰਭਪਾਤ ਕਰਨਾ ਕਾਨੂੰਨੀ ਹੈ।

ਟਰੂਡੋ ਨੇ ਅੱਗੇ ਗਲ ਕਰਦੇ ਹੋਏ ਕਿਹਾ ਕਿ ਇਹ ਬਹੁਤ ਸ਼ਰਮ ਦੀ ਗਲ ਹੈ ਕਿ ਕਿਵੇਂ ਕੰਜ਼ਰਵੇਟਿਵ ਸਰਕਾਰਾਂ ਅਤੇ ਕੰਸਰਵੇਟਿਵ ਸਿਆਸਤਦਾਨ ਔਰਤਾਂ ਵਲੋਂ ਇੰਨੇ ਸਾਲਾਂ ਤਕ ਸਖਤ ਲੜਾਈਆਂ ਕਰਕੇ ਅਤੇ ਸਹਯੋਗੀਆਂ ਦੀ ਮਦਦ ਨਾਲ ਪਾਏ ਗਏ ਇਹਨਾਂ ਅਧਿਕਾਰਾ ਨੂੰ ਕਿਵੇਂ ਖੋਹ ਰਹੇ ਹਨ , ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਅਨੁਸਾਰ ਅਲਬਾਮਾ ਦੀ ਗਵਰਨਰ ਕੇ ਆਈਵੇ ਵਲੋਂ ਸਾਰੇ ਗਰਭਪਾਤ ਤੇ ਬੈਨ ਲਗਾਉਣ ਦਾ ਕਾਨੂੰਨ ਬਣਾਉਣ ਤੋ ਬਾਅਦ ਟਰੂਡੋ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ।

ਆਈਵੀ ਨੇ ਆਪਣੀ ਸਟੇਟਮੈਂਟ ਵਿਚ ਕਿਹਾ ਕਿ ਕਾਨੂੰਨ ਇਹ ਮੰਨਦਾ ਹੈ ਕਿ ਹਰੇਕ ਜੀਵਨ ਕੀਮਤੀ ਹੈ ਅਤੇ ਹਰ ਜ਼ਿੰਦਗੀ ਭਗਵਾਨ ਦਾ ਪਵਿੱਤਰ ਤੋਹਫ਼ਾ ਹੈ , ਗਰਭਪਾਤ ਕਰਨ ਵਾਲੇ ਨੂੰ 99 ਸਾਲਾਂ ਦੀ ਸਜ਼ਾ ਜਾ ਜੀਵਨ ਕਾਲ ਦੀ ਸਜਾ ਹੋਵੇਗੀ। ਸਿਰਫ ਓਨਾ ਹਾਲਾਤਾਂ ਵਿਚ ਹੀ ਗਰਭਪਾਤ ਕਰਵਾ ਸਕਦੇ ਹੋ ਜਿਨ੍ਹਾਂ ਕੇਸਾਂ ਵਿਚ ਮਾਂ ਦੀ ਜਾਨ ਨੂੰ ਖਤਰਾ ਹੋਵੇ ਪਰ ਸਰਕਾਰ ਦੇ ਇਸ ਫੈਸਲੇ ਨੂੰ ਰਿਪਬਲਿਕਨ ਅਤੇ ਡੇਮੋਕ੍ਰੇਟਿਕ ਦੋਨੋ ਕਾਨੂੰਨ ਨਿਰਮਾਤਾਵਾ ਤੋ ਹੀ ਆਲੋਚਨਾ ਮਿਲੀ ਹੈ।

- Advertisement -

Share this Article
Leave a comment