ਅਮਰੀਕੀ ਵੀਜ਼ਾ ਨਿਯਮਾਂ ‘ਚ ਬਦਲਾਅ, ਹੁਣ ਦੇਣੀ ਪਵੇਗੀ ਸੋਸ਼ਲ ਮੀਡੀਆ ਅਕਾਊਂਟਸ ਦੀ ਪੂਰੀ ਜਾਣਕਾਰੀ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਨੇ ਆਪਣੇ ਵੀਜਾ ਨਿਯਮਾਂ ਵਿੱਚ ਬਦਲਾਅ ਕਰਦੇ ਹੋਏ ਇੱਕ ਸੂਚੀ ਜਾਰੀ ਕੀਤੀ ਹੈ। ਅਮਰੀਕੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ ਹੁਣ ਬਿਨੈਕਾਰਾਂ ਨੂੰ ਸੋਸ਼ਲ ਮੀਡੀਆ ਅਕਾਊਂਟ ਦਾ ਨਾਮ ਤੇ ਪੰਜ ਸਾਲਾਂ ਦੇ ਰਿਕਾਰਡ ਦੀ ਜਾਣਕਾਰੀ ਜਮਾਂ ਕਰਵਾਉਣੀ ਹੋਵੇਗੀ । ਨਵੀਂ ਨੀਤੀ ਤਹਿਤ ਅਸਥਾਈ ਸੈਲਾਨੀਆਂ ਸਮੇਤ ਸਾਰੇ ਵੀਜ਼ਾ ਬਿਨੈਕਾਰਾਂ ਨੂੰ ਹੋਰ ਜਾਣਕਾਰੀ ਦੇ ਨਾਲ-ਨਾਲ ਇੱਕ ਡਰਾਪ ਡਾਊਨ ਮੈਨਿਊ ‘ਚ ਆਪਣੀ ਸੋਸ਼ਲ ਮੀਡੀਆ ਪਹਿਚਾਣ ਕਰਤਾਵਾਂ ਨੂੰ ਸੂਚੀਬੱਧ ਕਰਨ ਦੀ ਜ਼ਰੂਰਤ ਹੋਵੇਗੀ।

ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਨ ਵਾਲੇ ਬਿਨੈਕਾਰਾਂ ਕੋਲ ਇਸ ਵਿੱਚ ਇੱਕ ਹੋਰ ਵਿਕਲਪ ਮੌਜੂਦ ਹੋਵੇਗਾ ਤਾਂਕਿ ਉਹ ਇਹ ਦੱਸ ਸਕਣ ਕਿ ਉਹ ਇਨ੍ਹਾਂ ਦਾ ਇਸਤੇਮਾਲ ਨਹੀਂ ਕਰਦੇ ਹਨ। ਹੁਣ ਤੱਕ ਇਸ ਡਰਾਪ ਡਾਊਨ ਮੈਨਿਊ ‘ਚ ਸਿਰਫ ਵੱਡੀ ਸੋਸ਼ਲ ਮੀਡੀਆ ਵੈਬਸਾਈਟਾਂ ਦੀ ਜਾਣਕਾਰੀ ਸੀ, ਪਰ ਹੁਣ ਇਸ ਵਿੱਚ ਬਿਨੈਕਾਰਾਂ ਲਈ ਵਰਤੋਂ ਕੀਤੀ ਜਾਣ ਵਾਲੀ ਸਾਰੀ ਸਾਈਟਾਂ ਦੀ ਜਾਣਕਾਰੀ ਦੇਣ ਦੀ ਸਹੂਲਤ ਉਪਲੱਬਧ ਹੋਵੇਗੀ।

ਵੀਜ਼ਾ ਬਿਨੈਕਾਰਾਂ ਵੱਲੋਂ ਪਿਛਲੇ 15 ਸਾਲਾਂ ‘ਚ ਉਸ ਦੇ ਜੀਵਨ ਤੇ ਸਰੀਰ ‘ਚ ਆਏ ਬਦਲਾਵਾਂ ਬਾਰੇ ਵੀ ਪੁੱਛਿਆ ਜਾ ਸਕਦਾ ਹੈ। ਇਨ੍ਹਾਂ ਨਿਯਮਾਂ ਦਾ ਪ੍ਰਸਤਾਵ ਪਿਛਲੇ ਸਾਲ ਦਿੱਤਾ ਗਿਆ ਸੀ। ਉਸ ਵੇਲੇ ਅਧਿਕਾਰੀਆਂ ਨੇ ਅਨੁਮਾਨ ਲਗਾਇਆ ਸੀ ਕਿ ਇਸ ਪ੍ਰਸਤਾਵ ਕਾਰਨ ਪ੍ਰਤੀ ਸਾਲ 14.7 ਕਰੋੜ ਲੋਕ ਪ੍ਰਭਾਵਿਤ ਹੋਣਗੇ। ਕੁੱਝ ਸਿਆਸੀ ਅਤੇ ਆਧਿਕਾਰਿਕ ਵੀਜ਼ਾ ਬਿਨੈਕਾਰਾਂ ਨੂੰ ਨਵੇਂ ਨਿਯਮਾਂ ਤੋਂ ਛੋਟ ਦਿੱਤੀ ਜਾਵੇਗੀ।

ਇੱਕ ਅਧਿਕਾਰੀ ਅਨੁਸਾਰ ਜੋ ਕੋਈ ਆਪਣੇ ਸੋਸ਼ਲ ਮੀਡੀਆ ਨੂੰ ਲੈ ਕੇ ਗਲਤ ਜਾਣਕਾਰੀ ਦੇਵੇਗਾ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਹੋਣਗੇ। ਟਰੰਪ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਮਾਰਚ 2018 ‘ਚ ਇਹ ਪ੍ਰਸਤਾਵ ਪੇਸ਼ ਕੀਤਾ ਸੀ। ਹਾਲਾਂਕਿ ਅਮਰੀਕਾ ਦੇ ਇੱਕ ਨਾਗਰਿਕ ਅਧਿਕਾਰ ਸਮੂਹ ਅਮਰਿਕੀ ਸਿਵਲ ਲਿਬਰਟੀਜ਼ ਯੂਨੀਅਨ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਇਸ ਤਰ੍ਹਾਂ ਦੀ ਸੋਸ਼ਲ ਮੀਡਿਆ ਨਿਗਰਾਨੀ ਪਰਭਾਵੀ ਜਾਂ ਨਿਰਪੱਖ ਹੈ।

- Advertisement -

ਨਵੇਂ ਨਿਯਮਾਂ ਮੁਤਾਬਕ ਵੀਜ਼ਾ ਲਈ ਹੇਠ ਦਿੱਤੀਆਂ ਚੀਜ਼ਾਂ ਲੋੜੀਂਦੀਆਂ ਹਨ-

  • 5 ਸਾਲਾਂ ਦਾ ਸੋਸ਼ਲ ਮੀਡੀਆ ਰਿਕਾਰਡ
  • ਪੁਰਾਣੇ ਪਾਸਪੋਰਟ ਦੇ ਨੰਬਰ ਤੇ ਬਿਓਰਾ
  • ਈ-ਮੇਲ ਪਤਾ, ਫ਼ੋਨ ਨੰਬਰ ਜਿਹੜੇ ਪਿਛਲੇ 5 ਸਾਲਾਂ ‘ਚ ਵਰਤੇ ਹੋਣ
  • 15 ਸਾਲ ਦੀ ਜਾਣਕਾਰੀ (ਬਾਇਓਲੌਜੀਕਲ ਇਨਫਾਰਮੇਸ਼ਨ) ਜਿਵੇਂ ਕਿੱਥੇ-ਕਿੱਥੇ ਰਹੇ, ਕਿੱਥੇ ਪੜ੍ਹੇ ਜਾਂ ਨੌਕਰੀ ਕੀਤੀ ਤੇ ਕਿੱਥੇ-ਕਿੱਥੇ ਘੁੰਮੇ

 

Share this Article
Leave a comment