ਅਮਰੀਕਾ-ਮੈਕਸੀਕੋ ਕੰਧ ਬਣਾਉਣ ਲਈ ਪੇਂਟਾਗਨ ਨੇ ਦਿੱਤੀ 1 ਅਰਬ ਡਾਲਰ ਦੀ ਮਨਜ਼ੂਰੀ

Prabhjot Kaur
1 Min Read

ਵਾਸ਼ਿੰਗਟਨ: ਅਮਰੀਕੀ ਰੱਖਿਆ ਮੰਤਰਾਲੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਹੱਦੀ ਕੰਧ ਲਈ ਇਕ ਅਰਬ ਡਾਲਰ ਦੀ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੇਂਟਾਗਨ ਦੇ ਕਾਰਜਕਾਰੀ ਪ੍ਰਮੁੱਖ ਪੈਟ੍ਰਿਕ ਸ਼ਾਨਹਾਨ ਨੇ ਸੋਮਵਾਰ ਦੀ ਇਸ ਗੱਲ ਦੀ ਜਾਣਕਾਰੀ ਦਿੱਤੀ। ਗੌਰਤਲਬ ਹੈ ਕਿ ਟਰੰਪ ਨੇ ਸਾਲ 2016 ਵਿਚ ਅਮਰੀਕੀ ਚੋਣਾਂ ਦੌਰਾਨ ਸਰਹੱਦੀ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ।

ਹੋਮਲੈਂਡ ਸੁਰੱਖਿਆ ਵਿਭਾਗ ਨੇ ਪੇਂਟਾਗਨ ਨੂੰ 92 ਕਿਲੋਮੀਟਰ ਤੱਕ 5.5 ਮੀਟਰ ਉੱਚੀ ਕੰਧ ਬਣਾਉਣ, ਸੜਕਾਂ ਸੁਧਾਰਨ ਅਤੇ ਰੋਸ਼ਨੀ ਦੀ ਲੋੜੀਂਦੀ ਵਿਵਸਥਾ ਕਰਨ ਲਈ ਕਿਹਾ ਹੈ। ਪੇਂਟਾਗਨ ਨੇ ਇਕ ਬਿਆਨ ਵਿਚ ਕਿਹਾ ਕਿ ਸ਼ਾਨਹਾਨ ਨੇ ਯੂ.ਐੱਸ. ਆਰਮੀ ਕੋਰ ਆਫ ਇੰਜੀਨੀਅਰਸ ਦੇ ਕਮਾਂਡਰ ਨੂੰ ਹੋਮਲੈਂਡ ਸੁਰੱਖਿਆ ਅਤੇ ਕਸਟਮ ਤੇ ਸੀਮਾ ਗਸ਼ਤ ਵਿਭਾਗ ਦੀ ਮਦਦ ਕਰਨ ਲਈ ਇਕ ਅਰਬ ਡਾਲਰ ਦੀ ਰਾਸ਼ੀ ਖਰਚ ਕਰਨ ਦੀ ਯੋਜਨਾ ਸ਼ੁਰੂ ਕਰਨ ਲਈ ਅਧਿਕਾਰਤ ਕੀਤਾ ਹੈ।

Image result for america mexico border

ਉੱਧਰ ਐਕਟਿੰਗ ਰੱਖਿਆ ਸਕੱਤਰ ਨੇ ਅਮਰੀਕੀ ਸਮੂਹ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਟਰੰਪ ਦੇ ਇਸ ਐਮਰਜੈਂਸੀ ਫੈਸਲੇ ਦਾ ਬਚਾਅ ਕੀਤਾ ਹੈ। ਸਕੱਤਰ ਨੇ ਕਿਹਾ ਕਿ ਰੱਖਿਆ ਵਿਭਾਗ ਨੂੰ ਸੜਕਾਂ ਤੇ ਹੜ੍ਹ ਦੀ ਉਸਾਰੀ ਦਾ ਅਧਿਕਾਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਸ ਦੇ ਸਮਰਥਨ ‘ਚ ਕਿਹਾ ਹੈ ਕਿ ਕੰਧ ਦੀ ਉਸਾਰੀ ਨਾਲ ਅੰਤਰਰਾਸ਼‍ਟਰੀ ਸਰਹੱਦਾਂ ‘ਤੇ ਨਸ਼ੀਲੀ ਦਵਾਈਆਂ ਤੇ ਤਸ‍ਕਰੀ ‘ਤੇ ਰੋਕ ਲਗਾਈ ਜਾ ਸਕੇਗੀ।

Share this Article
Leave a comment