ਅਮਰੀਕਾ ਨੇ ਸਭ ਤੋਂ ਮਹਿੰਗੀ ਦਵਾਈ ਨੂੰ ਦਿੱਤੀ ਮੰਜ਼ੂਰੀ, 14 ਕਰੋੜ ਰੁਪਏ ਦੀ ਇੱਕ ਖੁਰਾਕ ਕਰੇਗੀ ਚਮਤਕਾਰ

TeamGlobalPunjab
2 Min Read

ਵਾਸ਼ਿੰਗਟਨ: ਦੁਨੀਆ ‘ਚ ਇੱਕ ਅਜਿਹੀ ਦਵਾਈ ਬਣਾਈ ਗਈ ਹੈ ਜਿਸਦੀ ਇੱਕ ਖੁਰਾਕ ਦੀ ਕੀਮਤ ਕਰੋੜਾਂ ਰੁਪਏ ਦੀ ਮਿਲੇਗੀ। ਜੀਨ ਥੈਰੇਪੀ ਦੀ ਇਹ ਦਵਾਈ
ਸਵਿਟਜ਼ਲੈਂਡ ਦੀ ਇੱਕ Novartis ਨਾਮ ਦੀ ਕੰਪਨੀ ਨੇ ਬਣਾਈ ਹੈ। ਇਸ ਨੂੰ ਗੰਭੀਰ ਬੀਮਾਰੀ ਸਪਾਈਨਲ ਮਸਕਿਊਲਰ ਅਟ੍ਰਾਫੀ ਦੇ ਇਲਾਜ ਲਈ ਬਣਾਇਆ ਗਿਆ ਹੈ। ਅਮਰੀਕਾ ਦੀ ਇੱਕ ਐਂਡ ਡਰਗ ਏਜੰਸੀ ਵੱਲੋਂ ਸ਼ੁੱਕਰਵਾਰ ਨੂੰ ਇਸ ਦਵਾਈ ਨੂੰ ਮੰਜ਼ੂਰੀ ਦੇ ਦਿੱਤੀ ਗਈ ਹੈ। ਇਸਦੇ ਨਾਲ ਹੀ ਇਸਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਇਲਾਜ ਦੱਸਿਆ ਜਾ ਰਿਹਾ ਹੈ।

- Advertisement -

ਜੋਲੇਗੇਂਸਮਾ ਨਾਂ ਦੀ ਇਸ ਨਵੀਂ ਥੈਰੇਪੀ ਨਾਲ ਇਕ ਹੀ ਵਾਰੀ ‘ਚ ਸਪਾਈਨਲ ਮਸਕਿਊਲਰ ਅਟ੍ਰਾਫੀ ਬੀਮਾਰੀ ਦਾ ਇਲਾਜ ਹੋ ਜਾਵੇਗਾ, ਪਰ ਇਸ ਦੀ ਕੀਮਤ 21 ਲੱਖ ਡਾਲਰ ਮਤਲਬ 14 ਕਰੋੜ ਰੁਪਏ ਹੋਵੇਗੀ।

ਸਪਾਈਨਲ ਮਸਕਿਊਲਰ ਅਟ੍ਰਾਫੀ ਇਕ ਤਰ੍ਹਾਂ ਦਾ ਨਿਊਰੋਮਸਕਿਊਲਰ ਡਿਸਆਰਡਰ ਹੈ ਜਿਸ ਨਾਲ ਮਰੀਜ਼ ਦੀ ਸਰੀਰਕ ਸਮਰਥਾ ਘੱਟ ਜਾਂਦੀ ਹੈ ਅਤੇ ਉਹ ਤੁਰਨ-ਫਿਰਣ ‘ਚ ਅਸਮਰਥ ਹੋ ਜਾਂਦਾ ਹੈ। ਦੁਨੀਆ ਭਰ ‘ਚ ਪੈਦਾ ਹੋਣ ਵਾਲੇ 11 ਹਜ਼ਾਰ ਬੱਚਿਆਂ ‘ਚੋਂ ਇਕ ਐੱਸ. ਐੱਮ. ਏ. ਨਾਲ ਪੀੜਤ ਹੁੰਦਾ ਹੈ। ਕਈ ਵਾਰ ਇਸ ਬੀਮਾਰੀ ਕਾਰਨ 2 ਸਾਲ ਦੀ ਉਮਰ ‘ਚ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸ ਦੇ ਇਲਾਜ ਲਈ ਹੁਣ ਤੱਕ ਸਪਿਨਰਜ਼ਾ ਨਾਂ ਦੀ ਦਵਾਈ ਦਾ ਇਸਤੇਮਾਲ ਹੋ ਰਿਹਾ ਸੀ। ਇਸ ਦਾ ਇਲਾਜ ਕਰੀਬ 10 ਸਾਲਾ ਤੱਕ ਚੱਲਦਾ ਹੈ ਜਿਸ ਦਾ ਖਰਚਾ 40 ਲੱਖ ਡਾਲਰ (ਕਰੀਬ 27 ਕਰੋੜ ਰੁਪਏ) ਤੱਕ ਹੁੰਦਾ ਹੈ।

ਜੋਲੇਗੇਂਸਮਾ ਨੂੰ ਬਣਾਉਣ ਵਾਲੀ ਕੰਪਨੀ ਨੋਵਾਰਟਿਸ ਦਾ ਆਖਣਾ ਹੈ ਕਿ ਉਨ੍ਹਾਂ ਨੇ ਵੀ ਥੈਰੇਪੀ ਦੀ ਕੀਮਤ ਅੱਧੀ ਘਟਾ ਕੇ ਦੱਸੀ ਹੈ। ਕੰਪਨੀ ਦੇ ਸੀ. ਈ. ਓ. ਨੇ ਕਿਹਾ ਕਿ ਅਸੀਂ ਸਹੀ ਰਸਤੇ ‘ਤੇ ਹਾਂ ਅਤੇ ਇਕ ਦਿਨ ਬੀਮਾਰੀ ਨੂੰ ਪਰੀ ਤਰ੍ਹਾਂ ਖਤਮ ਕਰ ਪਾਵਾਂਗੇ।

ਕਿੰਨੀ ਹੋਵੇਗੀ ਅਸਰਦਾਰ ?
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਹਿਲੇ ਟਰਾਇਲ ‘ਚ ਹੀ ਦਵਾਈ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ। ਕੰਪਨੀ ਦਾ ਕਹਿਣਾ ਹੈ ਕਿ ਇਹ ਜਿਸ ਤਰ੍ਹਾਂ ਦੀ ਦੁਰਲੱਭ ਬੀਮਾਰੀ ਹੈ ਉਸ ਦੇ ਚਲਦਿਆਂ ਅਜਿਹੀ ਦਵਾਈ ਦਾ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਕੰਪਨੀ ਮੁਤਾਬਕ ਦਵਾਈ ਦੀ ਇੱਕ ਹੀ ਖੁਰਾਕ ਨਾਲ ਬੱਚੇ ‘ਤੇ ਸਕਾਰਾਤਮਕ ਅਸਰ ਪਵੇਗਾ।

Share this Article
Leave a comment