ਦੁਬਈ ‘ਚ ਭਾਰਤੀ ਮੂਲ ਦਾ ਨੌਜਵਾਨ ਰਾਤੋਂ-ਰਾਤ ਬਣਿਆ ਕਰੋੜਪਤੀ

Prabhjot Kaur
2 Min Read

ਨਿਊਜ਼ ਡੈਸਕ: ਦੁਬਈ ‘ਚ ਭਾਰਤੀ ਮੂਲ ਦਾ ਨੌਜਵਾਨ ਉਸ ਵੇਲੇ ਰਾਤੋਂ-ਰਾਤ ਕਰੋੜਪਤੀ ਬਣ ਗਿਆ, ਜਦੋਂ ਉਸ ਨੂੰ ਦੁਬਈ ਵਿੱਚ ਇਕ ਲੱਕੀ ਡਰਾਅ ‘ਚ 33 ਕਰੋੜ ਰੁਪਏ ਦੀ ਲਾਟਰੀ ਲੱਗੀ। ਚਾਰ ਸਾਲ ਪਹਿਲਾਂ ਅਜੇ ਓਗੁਲਾ ਨਾਮ ਦਾ ਨੌਜਵਾਨ ਨੌਕਰੀ ਦੀ ਭਾਲ ਵਿੱਚ ਭਾਰਤ ਤੋਂ ਦੁਬਈ ਆਇਆ ਸੀ ਤੇ ਉਦੋਂ ਤੋਂ ਉਹ ਇਕ ਫਰਮ ‘ਚ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ ਤੇ ਹਰ ਮਹੀਨੇ 3200 ਦਿਰਹਮ ਕਮਾਉਂਦਾ ਸੀ।

ਲਾਟਰੀ ਜਿੱਤਣ ਤੋਂ ਬਾਅਦ ਅਜੇ ਨੇ ਕਿਹਾ ਕਿ ਮੈਨੂੰ ਹਾਲੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜੈਕਪਾਟ ਜਿੱਤਿਆ ਹੈ। ਉਸ ਨੇ ਦੱਸਿਆ ਕਿ ਉਹ ਦੱਖਣ ਭਾਰਤ ਦੇ ਇਕ ਛੋਟੇ ਜਿਹੇ ਪਿੰਡ ਨਾਲ ਤਾਲੁਕ ਰੱਖਦਾ ਹੈ ਤੇ ਚਾਰ ਸਾਲ ਪਹਿਲਾਂ ਉਹ ਨੌਕਰੀ ਦੀ ਭਾਲ ਵਿੱਚ ਸੰਯੁਕਤ ਅਰਬ ਅਮੀਰਾਤ ਆਇਆ ਸੀ।

ਓਗੁਲਾ ਨੇ ਕਿਹਾ ਕਿ ਮੈਂ ਇਸ ਰਕਮ ਨਾਲ ਭਾਰਤ ਵਿੱਚ ਆਪਣਾ ਘਰ ਬਣਾਵਾਂਗਾ ਤੇ ਇੱਕ ਸਟਾਰਟਅਪ ਕੰਪਨੀ ਦੀ ਵੀ ਸ਼ੁਰੂਆਤ ਕਰਾਂਗਾ। ਇਸ ਤੋਂ ਇਲਾਵਾ ਅਜੇ ਨੇ ਕਿਹਾ ਕਿ ਮੈਂ ਆਪਣਾ ਚੈਰਿਟੀ ਟਰੱਸਟ ਵੀ ਸ਼ੁਰੂ ਕਰਾਂਗਾ, ਜਿਸ ਨਾਲ ਮੇਰੇ ਪਿੰਡ ਤੇ ਗੁਆਂਢੀ ਪਿੰਡਾਂ ‘ਚ ਬੁਨਿਆਦੀ ਲੋੜਾਂ ਪੂਰੀ ਕਰਨ ਵਿੱਚ ਮਦਦ ਮਿਲੇਗੀ। ਉਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਭਾਰਤ ‘ਚ ਆਪਣੇ ਪਰਿਵਾਰ ਨੂੰ ਜੈਕਪਾਟ ਜਿੱਤਣ ਤੇ ਕਰੋੜਪਤੀ ਬਣਨ ਦੀ ਖਬਰ ਦਿੱਤੀ ਤਾਂ ਉਨ੍ਹਾਂ ਦੀ ਮਾਂ ਤੇ ਭੈਣ-ਭਰਾਵਾਂ ਨੇ ਵੀ ਉਸ ‘ਤੇ ਵਿਸ਼ਵਾਸ ਨਹੀਂ ਕੀਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment