ਅਫਗਾਨੀਸਤਾਨ ‘ਚ ਹੋਇਆ ਹਮਲਾ, ਗੋਲੀਬਾਰੀ ਦੌਰਾਨ ਦੋ ਅਮਰੀਕੀ ਸੈਨਿਕਾਂ ਦੀ ਮੌਤ

TeamGlobalPunjab
1 Min Read

ਕਾਬੁਲ : ਹਰ ਦਿਨ ਕਿਧਰੋਂ ਨਾ ਕਿਧਰੋਂ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਜਿਸ ਦੇ ਚਲਦਿਆਂ ਬੀਤੀ ਕੱਲ੍ਹ ਇੱਥੋਂ ਦੇ ਨੰਗਰਹਾਰ ਸੂਬੇ ‘ਚ ਹਮਲਾ ਹੋ ਗਿਆ। ਇਹ ਹਮਲਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਦੋ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ। ਇੱਥੇ ਹੀ ਬੱਸ ਨਹੀਂ 6 ਹੋਰ ਜ਼ਖਮੀ ਹੋ ਗਏ ਹਨ।

ਅਮਰੀਕੀ ਫੌਜੀ ਦਸਤੇ ਦੇ ਬੁਲਾਰੇ ਸੋਨੀ ਲੇਗੇਟ ਨੇ ਦੱਸਿਆ ਕਿ ਹਮਲਾਵਰ ਵੱਲੋਂ ਉਨ੍ਹਾਂ ‘ਤੇ ਮਸ਼ੀਨ ਗੰਨ ਨਾਲ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਉਸ ਸਮੇਂ ਮੁਲਜ਼ਮ ਨੇ ਅਫਗਾਨੀ ਵਰਦੀ ਹੀ ਪਹਿਨੀ ਹੋਈ ਸੀ। ਦੱਸਣਯੋਗ ਹੈ ਕਿ ਅੱਤਵਾਦੀ ਸੰਗਠਨਾ ਦਾ ਖਾਤਮਾ ਕਰਨ ਲਈ ਇਸ ਸਮੇਂ 12 ਹਜ਼ਾਰ ਤੋਂ 13 ਹਜ਼ਾਰ ਅਮਰੀਕੀ ਸੈਨਿਕ ਅਫਗਾਨੀਸਤਾਨ ਦੀ ਮਦਦ ਕਰ ਰਹੇ ਹਨ।

USFOR-A Spokesman Col Sonny Leggett
USFOR-A Spokesman Col Sonny Leggett

Share this Article
Leave a comment