ਨਾਗਪੁਰ : – ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ਦੀ ਊਧਵ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਨਾਗਪੁਰ ’ਚ 15 ਮਾਰਚ ਤੋਂ 21 ਮਾਰਚ ਤਕ ਪੂਰਨ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਸੀਐੱਮ ਊਧਵ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਕੁਝ ਹੋਰ ਸ਼ਹਿਰਾਂ ’ਚ ਲਾਕਡਾਊਨ ਲੱਗ ਸਕਦਾ ਹੈ, ਤਾਂਕਿ ਕੋਰੋਨਾ ਦਾ ਪ੍ਰਸਾਰ ਨਾ ਹੋ ਸਕੇ।
ਦੱਸ ਦਈਏ ਦੇਸ਼ ’ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਫਿਰ ਤੇਜ਼ੀ ਨਾਲ ਵੱਧਣ ਲੱਗੇ ਹਨ। ਪਹਿਲਾਂ ਵਾਂਗ ਮਹਾਰਾਸ਼ਟਰ ’ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਨਾਗਪੁਰ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਸੰਕ੍ਰਮਣ ਦੇ 1,513 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਤੋਂ ਬਾਅਦ ਨਾਗਪੁਰ ਸ਼ਹਿਰ ’ਚ ਕੋਰੋਨਾ ਸੰਕ੍ਰਮਿਤਾਂ ਦਾ ਅੰਕੜਾ ਵੱਧ ਕੇ 2 ਲੱਖ 43 ਹਜ਼ਾਰ 726 ਤਕ ਪਹੁੰਚ ਗਿਆ ਹੈ। ਹੁਣ ਤਕ ਇਥੇ 4 ਹਜ਼ਾਰ 877 ਲੋਕਾਂ ਦੀ ਮੌਤ ਵੀ ਦਰਜ ਕੀਤੀ ਜਾ ਚੁੱਕੀ ਹੈ।
ਵਿਸ਼ੇਸ਼ ਰੂਪ ਨਾਲ ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਮਿਲਨਾਡੂ ਸਮੇਤ ਛੇ ਰਾਜਾਂ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਮਾਮਲਿਆਂ ’ਚ 85.91 ਫ਼ੀਸਦੀ ਦਾ ਵਾਧਾ ਹੋਇਆ ਹੈ।