ਦੇਸ਼ ਦੇ ਸਭ ਤੋਂ ਵੱਡੇ ਧਰਮ ਪਰਿਵਰਤਨ ਰੈਕੇਟ ਦਾ ਪਰਦਾਫਾਸ਼, ਮੌਲਾਨਾ ਕਲੀਮ ਸਿੱਦੀਕੀ ਗ੍ਰਿਫ਼ਤਾਰ

TeamGlobalPunjab
2 Min Read

ਮੇਰਠ : ਇੱਕ ਵੱਡੀ ਕਾਰਵਾਈ ਕਰਦਿਆਂ ਉੱਤਰ ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ (A.T.S) ਦੇਸ਼ ਦੇ ਸਭ ਤੋਂ ਵੱਡੇ ਧਰਮ ਪਰਿਵਰਤਨ ਰੈਕੇਟ ਦਾ ਭਾਂਡਾ ਭੰਨਿਆ ਹੈ। ਏਟੀਐੱਸ ਨੇ ਇਸਲਾਮਕ ਵਿਦਵਾਨ ਮੌਲਾਨਾ ਕਲੀਮ ਸਿੱਦੀਕੀ ਨੂੰ ਮੇਰਠ ਤੋਂ ਗ੍ਰਿਫ਼ਤਾਰ ਕੀਤਾ ਹੈ। ਯੂਪੀ ਏਟੀਐੱਸ ਮੁਤਾਬਕ ਸਿੱਦੀਕੀ ਨੂੰ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਨਾਂ ਉਮਰ ਗੌਤਮ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ। ਉਮਰ ਨੂੰ ਜੂਨ ‘ਚ ਪੁਲਿਸ ਵੱਲੋਂ ਕਥਿਤ ਰੂਪ ‘ਚ ਧਰਮ ਪਰਿਵਰਤਨ ਰੈਕੇਟ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੇਲ੍ਹ ‘ਚ ਡੱਕ ਦਿੱਤਾ ਗਿਆ ਸੀ।

 

64 ਸਾਲਾ ਇਸਲਾਮਕ ਵਿਦਵਾਨ ਮੌਲਾਨਾ ਕਲੀਮ ਸਿੱਦੀਕੀ ਸ਼ੱਕੀ ਗਤੀਵਿਧੀਆਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਦੇ ਰਡਾਰ ‘ਤੇ ਸਨ। ਮੰਗਲਵਾਰ ਦੇਰ ਰਾਤ ਮੇਰਠ ਪਹੁੰਚਦੇ ਹੀ ਉਸ ਨੂੰ ਚੁੱਕ ਲਿਆ ਗਿਆ। ਫਿਲਹਾਲ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

- Advertisement -

 

 

- Advertisement -

 

ਏਟੀਐੱਸ ਦੇ ਬੁਲਾਰੇ ਅਨੁਸਾਰ ਮੌਲਾਨਾ ਕਲੀਮ ਸਿੱਦੀਕੀ ਯੂਪੀ ਦੇ ਮੁਜੱਫਰਨਗਰ ਦੇ ਫੂਲਤ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਇਸਲਾਮਕ ਮੌਲਵੀ ਜਾਮੀਆ ਇਮਾਮ ਵੱਲੀਉੱਲ੍ਹਾ ਟਰੱਸਟ ਚਲਾਉਂਦਾ ਹੈ। ਜੋ ਕਈ ਮਦਰੱਸਿਆਂ ਨੂੰ ਫੰਡ ਕਰਦਾ ਹੈ ਜਿਸ ਦੇ ਲਈ ਸਿੱਦੀਕੀ ‘ਤੇ ਵਿਦੇਸ਼ੀ ਫੰਡਿੰਗ ਹਾਸਲ ਕਰਨ ਦਾ ਦੋਸ਼ ਹੈ।

ਉੱਤਰ ਪ੍ਰਦੇਸ਼ ਦੇ ਏਡੀਜੀ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੌਲਾਨਾ ਕਲੀਮ ਸਿੱਦੀਕੀ ਦੇ ਟਰੱਸਟ ਨੂੰ ਬਹਿਰੀਨ ਤੋਂ 1.5 ਕਰੋੜ ਰੁਪਏ ਸਮੇਤ ਵਿਦੇਸ਼ੀ ਫੰਡਿੰਗ ਵਿੱਚ 3 ਕਰੋੜ ਰੁਪਏ ਮਿਲੇ ਹਨ। ਇਸ ਮਾਮਲੇ ਦੀ ਜਾਂਚ ਲਈ ਏਟੀਐਸ ਦੀਆਂ ਛੇ ਟੀਮਾਂ ਬਣਾਈਆਂ ਗਈਆਂ ਹਨ। ਪਤਾ ਚੱਲਿਆ ਹੈ ਕਿ ਹੁਣ ਤਕ ਮੌਲਾਨਾ ਵੱਲੋਂ ਇੱਕ ਹਜ਼ਾਰ ਤੋਂ ਵੱਧ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਗਿਆ। ਫਿਲਹਾਲ ਅੱਗੇ ਦੀ ਜਾਂਚ ਜਾਰੀ ਹੈ।

Share this Article
Leave a comment