ਨਿਊਯਾਰਕ ਪੁਲਿਸ ‘ਚ ਤਾਇਨਾਤ ਭਾਰਤੀ ਮੂਲ ਦੇ ਨੌਜਵਾਨ ਦੀ ਬਹਾਦਰੀ ਦੇ ਹੋ ਰਹੇ ਨੇ ਚਾਰੇ ਪਾਸੇ ਚਰਚੇ

TeamGlobalPunjab
1 Min Read

ਨਿਊਯਾਰਕ: ਅਮਰੀਕਾ ਦੀ ਨਿਊਯਾਰਕ ਪੁਲਿਸ ‘ਚ ਤਾਇਨਾਤ ਭਾਰਤੀ ਮੂਲ ਦੇ ਨੌਜਵਾਨ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਸੁਮਿਤ ਸੁਲਨ ਇਕ ਅਪਰਾਧੀ ‘ਤੇ ਗੋਲੀ ਚਲਾ ਕੇ ਉਸ ਨੂੰ ਕਾਬੂ ਕਰਨ ‘ਚ ਕਾਮਯਾਬ ਹੋ ਗਿਆ, ਜਿਸ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ ਤੇ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਚਲੀ ਗਈ  ਸੀ।

ਪੁਲਿਸ ਮੁਤਾਬਕ ਘਰੇਲੂ ਹਿੰਸਾ ਦੇ ਮਾਮਲੇ ਦੀ ਜਾਂਚ ਲਈ ਗਈ ਪੁਲਿਸ ਟੀਮ ‘ਤੇ 47 ਸਾਲਾ ਅਪਰਾਧੀ ਲਾਸ਼ੌਨ ਮੈਕਨੀਲ ਨਾਲ ਮੁਠਭੇੜ ਹੋ ਗਈ। ਇਸ ਦੌਰਾਨ ਲਾਸ਼ੌਨ ਵਲੋਂ ਗੋਲੀਬਾਰੀ ਕੀਤੀ ਗਈ ਜਿਸ ‘ਚ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਸੁਲਨ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਅਤੇ ਅਪਰਾਧੀ ਮੈਕਨੀਲ ਨੂੰ ਜ਼ਖ਼ਮੀ ਕਰਕੇ ਕਾਬੂ ਕਰ ਲਿਆ।

ਸੁਲਨ ਨੇ ਪਿਛਲੇ ਸਾਲ ਅਪ੍ਰੈਲ ਵਿਚ ਹੀ ਨੌਕਰੀ ਸ਼ੁਰੂ ਕੀਤੀ ਸੀ ਤੇ ਕਾਨੂੰਨ ਪਰਵਰਤਨ ਏਜੰਸੀ ਨੇ ਸੁਲਨ ਨੂੰ ‘ਸ਼ਾਨਦਾਰ ਨਵਾਂ ਮੈਂਬਰ’ ਕਰਾਰ ਦਿੱਤਾ ਹੈ।

ਉਥੇ ਹੀ ਸੁਮਿਤ ਸੁਲਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ‘ਤੇ ਬਹੁਤ ਮਾਣ ਹੈ ਤੇ ਇੱਕ ਅਧਿਕਾਰੀ ਦੇ ਮਾਰੇ ਜਾਣ ਦਾ ਦੁੱਖ ਵੀ ਹੈ। ਉਨ੍ਹਾਂ ਕਿਹਾ ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਬਹੁਤ ਪਰੇਸ਼ਾਨ ਹੈ ਤੇ ਇਸ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।

- Advertisement -

Share this Article
Leave a comment