ਬਠਿੰਡਾ – ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਬੀਤੀ ਕੱਲ੍ਹ ਆਖਰੀ ਦਿਨ ਸੀ ਤੇ ਇਸ ਦੌਰਾਨ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਪੂਰਾ ਜੋਰ ਲਾ ਦਿੱਤਾ। ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਮਿਸਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ ‘ਤੇ ਸਰਕਾਰੀ ਮਿਸ਼ਨਰੀ ਦੀ ਦੁਰਵਰਤੋਂ ਅਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾ ਕੇ ,ਚੋਣਾਂ ਦੇ ਇਸ ਮਾਹੌਲ ਵਿੱਚ ਸਨਸਨੀ ਪੈਦਾ ਕਰ ਦਿੱਤੀ। ਉਨ੍ਹਾਂ ਕਾਂਗਰਸ ‘ਤੇ ਦੋਸ਼ ਲਾਉਂਦਿਆਂ ਕਿਹਾ, ਕਿ ਇਹ ਲੋਕ ਅੱਜ ਗਰੀਬਾਂ ਨੂੰ ਡਰਾ ਧਮਕਾ ਰਹੇ ਨੇ, ਕਿ ਜੇਕਰ ਤੁਸੀਂ ਅਕਾਲੀ ਦਲ ਨੂੰ ਵੋਟ ਪਾਈ ਤਾਂ ਤੁਹਾਡੇ ਨਰੇਗਾ ਕਾਰਡ ਅਤੇ ਰਾਸ਼ਨ ਕਾਰਡ ਕੱਟ ਦਿੱਤੇ ਜਾਣਗੇ। ਇੱਥੇ ਹੀ ਉਨ੍ਹਾਂ ਪੁਲਿਸ ‘ਤੇ ਵੀ ਨਿਸ਼ਾਨੇ ਸਾਧੇ ਤੇ ਕਿਹਾ ਕਿ ਪੁਲਿਸ ਇਨ੍ਹਾਂ ਦੀ ਨੌਕਰ ਬਣ ਕੇ ਲੋਕਾਂ ਨੂੰ ਡਰਾਉਣ ਧਮਕਾਉਣ ‘ਚ ਕਾਂਗਰਸ ਦੀ ਮਦਦ ਕਰ ਰਹੀ ਹੈ।
ਇੱਥੇ ਹੀ ਹਰਸਿਮਰਤ ਨੇ ਆਮ ਆਦਮੀ ਪਾਰਟੀ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਭੰਡ ਪਹਿਲਾਂ ਆਮ ਆਦਮੀ ਪਾਰਟੀ ‘ਚ ਸੀ ਜਿਹੜਾ ਕਿ ਸ਼ਰਾਬ ਪੀ ਕੇ ਪਾਰਲੀਮੈਂਟ ‘ਚ ਚਲਾ ਗਿਆ, ਜਿਸ ਨੂੰ ਉੱਥੋਂ ਕਢਵਾਇਆ ਗਿਆ। ਉਨ੍ਹਾਂ ਕਾਂਗਰਸ ਪਾਰਟੀ ‘ਤੇ ਵਰ੍ਹਦਿਆਂ ਬਿਨਾਂ ਕਿਸੇ ਦਾ ਨਾਮ ਲਿਆਂ ਕਿਹਾ ਕਿ ਹੁਣ ਇੱਕ ਹੋਰ ਭੰਡ ਉਨ੍ਹਾਂ ਦੇ ਵੀ ਹਲਕੇ ‘ਚ ਆਇਆ ਹੈ ਜਿਹੜਾ ਕਿ ਰਾਹੁਲ ਗਾਂਧੀ ਦੀ ਸੱਜੀ ਬਾਂਹ ਬਣ ਕੇ ਪੂਰੇ ਦੇਸ਼ ‘ਚ ਭੰਡਦਾ ਫਿਰਦਾ ਹੈ। ਉਨ੍ਹਾਂ ਕਿਹਾ ਕਿ ਕੇਵਲ ਭੰਡ ਭੰਡ ਕੇ, ਬਿਨਾਂ ਕਿਸੇ ਸਬੂਤਾਂ ਤੋਂ ਝੂਠੇ ਇਲਜ਼ਾਮ ਲਾ ਕੇ ਜ਼ਿਆਦਾ ਦੇਰ ਜਿੱਤ ਹਾਸਲ ਨਹੀਂ ਕੀਤੀ ਜਾ ਸਕਦੀ।
https://youtu.be/jHcEHh_ycpQ