ਜੰਗ ਦਾ ਮੈਦਾਨ ਬਣਿਆ ਕਰਤਾਰਪੁਰ ਸਾਹਿਬ ਦਾ ਪਿੰਡ, ਚੱਲੀਆਂ ਸ਼ਰੇਆਮ ਗੋਲੀਆਂ! ਇੱਕ ਦੀ ਮੌਤ

TeamGlobalPunjab
1 Min Read

ਕਰਤਾਰਪੁਰ ਸਾਹਿਬ : ਸੂਬੇ ਅੰਦਰ ਅਮਨ ਕਨੂੰਨ ਦੀ ਸਥਿਤੀ ਲਗਾਤਾਰ ਵਿਘੜਦੀ ਜਾ ਰਹੀ ਹੈ। ਹਰ ਦਿਨ ਕੋਈ ਨਾ ਕੋਈ ਨਵੀਂ ਤੋਂ ਨਵੀਂ ਵਾਰਦਾਤ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਤਾਜ਼ੀ ਘਟਨਾ ਇੱਥੋਂ ਦੇ  ਪਿੰਡ ਧੀਰ ਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਮ ਜਗਜੀਤ ਸਿੰਘ ਦੱਸਿਆ ਜਾ ਰਿਹਾ ਹੈ।

ਇਸ ਦੀ ਪੁਸ਼ਟੀ ਸਥਾਨਕ ਡੀਐਸਪੀ ਸੁਰਿੰਦਰ ਪਾਲ ਵੱਲੋਂ ਕੀਤੀ ਗਈ ਹੈ। ਡੀਐਸਪੀ ਨੇ ਜਾਣਕਾਰੀ ਦਿੰਦਿਆਂ ਜ਼ਖਮੀ ਦਾ ਨਾਮ ਜਗਜੀਤ ਸਿੰਘ ਦੱਸਿਆ। ਡੀਐਸਪੀ ਮੁਤਾਬਿਕ ਜਗਜੀਤ ਸਿੰਘ ਹਮੀਰੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਹ ਬਿੰਲਡਿੰਗ ਕੰਸਟਰੱਕਸ਼ਨ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਫੌਜੀ ਹੈ ਅਤੇ ਇਹ ਦੋਵੇਂ ਧੀਰਪੁਰ ਕਿਸੇ ਕੰਮ ਲਈ ਗਏ ਸਨ ਅਤੇ ਉੱਥੇ ਗੱਡੀ ਪਾਰਕ ਕਰਨ ਨੂੰ ਲੈ ਕੇ ਇਨ੍ਹਾਂ ਦੀ ਸਿਮਰਜੀਤ ਸਿੰਘ, ਸੁਖਦੇਵ ਸਿੰਘ ਅਤੇ ਅਮਨ ਨਾਲ ਥੋੜੀ ਬਹਿਸ ਹੋਈ ਹੈ। ਡੀਐਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਦੌਰਾਨ ਗੋਲੀ ਚੱਲ ਗਈ ਅਤੇ ਇਹ ਗੋਲੀ ਜਗਜੀਤ ਸਿੰਘ ਦੇ ਦਿਲ ਵਿੱਚ ਲੱਗ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ  ਇੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਸਾਰੀ ਘਟਨਾ ਸਾਹਮਣੇ ਆ ਜਾਵੇਗੀ।

Share This Article
Leave a Comment