ਯੁਵਰਾਜ ਸਿੰਘ ਨੇ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

TeamGlobalPunjab
1 Min Read

ਮੁੰਬਈ: ਭਾਰਤ ਦੇ 2011 ਵਿਸ਼ਵ ਕਪ ‘ਚ ਨਾਇਕ ਰਹੇ ਦਿੱਗਜ ਖਿਡਾਰੀ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਗੱਲ ਕਰਨ ਲਈ ਮੁੰਬਈ ਹੋਟਲ ‘ਚ ਮੀਡੀਆ ਨੂੰ ਬੁਲਾ ਕੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਯੁਵੀ ਨੇ 2007 ਟੀ-20 ਵਰਲਡ ਕਪ ‘ਚ ਇੰਗਲੈਂਡ ਦੇ ਗੇਂਦਬਾਜ਼ ਸਟੁਅਰਡ ਬਰਾਡ ਦੀ 6 ਗੇਂਦਾ ‘ਤੇ 6 ਛੱਕੇ ਜੜ੍ਹ ਦਿੱਤੇ।
ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਯੁਵਰਾਜ ਸਿੰਘ ਨੇ ਕਿਹਾ ਕਿ ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਹੈ। 40 ਟੈੱਸਟ ਅਤੇ 304 ਇੱਕ ਦਿਨਾਂ ਮੈਚ ਖੇਡਣ ਵਾਲੇ ਯੁਵੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਲਈ ਬੇਹੱਦ ਵੀ ਭਾਵੁਕ ਪਲ ਹੈ।

ਯੁਵਰਾਜ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਆਪਣੇ ਕ੍ਰਿਕਟ ਕੈਰੀਅਰ ‘ਚ ਆਏ ਹਰ ਇੱਕ ਉਤਾਰ-ਚੜ੍ਹਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 25 ਸਾਲ ਅਤੇ 17 ਸਾਲ ਦੇ ਕੌਮਾਂਤਰੀ ਕ੍ਰਿਕਟ ਦੇ ਆਪਣੇ ਕੈਰੀਅਰ ਦੇ ਬਾਅਦ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। ਯੁਵਰਾਜ ਨੇ ਕਿਹਾ ਕਿ ਇਸ ਖੇਡ ਨੇ ਉਨ੍ਹਾਂ ਨੂੰ ਸਿਖਾਇਆ ਕਿ ਕਿਵੇਂ ਲੜਨਾ ਹੈ, ਕਿਵੇਂ ਡਿੱਗਣ, ਕਿਵੇਂ ਉੱਠਣਾ ਅਤੇ ਕਿਵੇਂ ਅੱਗੇ ਵਧਣਾ ਹੈ।

ਜਾਣਕੲਰੀ ਮੁਤਾਬਕ ਯੁਵਾਜ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਆਈਸੀਸੀ ਤੋਂ ਮਾਨਤਾ ਪ੍ਰਾਪਤ ਵਿਦੇਸ਼ੀ ਟੀ-20 ਲੀਗ ਖਿਲਨਾ ਚਾਹੁੰਦੇ ਹਨ ਤੇ ਯੁਵੀ ਵਿਦੇਸ਼ੀ ਟੀ-20 ਲੀਗ ‘ਚ ਫਰੀਲਾਂਸ ਕ੍ਰਿਕਟਰ ਦੇ ਤੌਰ ‘ਤੇ ਖੇਲ ਸਕਦੇ ਹਨ।

Share this Article
Leave a comment