ਕ੍ਰਿਕਟਰ Prithvi Shaw ਨੇ ਸੈਲਫੀ ਲੈਣ ਤੋਂ ਕੀਤਾ ਇਨਕਾਰ, ਗੁੱਸੇ ‘ਚ ਆਏ ਫੈਨਜ਼ ਨੇ ਕੀਤਾ ਹਮ/ਲਾ

Rajneet Kaur
2 Min Read

ਨਿਊਜ਼ ਡੈਸਕ: ਟੀਮ ਇੰਡੀਆ ਦੇ ਕ੍ਰਿਕਟਰ ਪ੍ਰਿਥਵੀ ਸ਼ਾਅ ਦੀ ਕਾਰ ‘ਤੇ ਮੁੰਬਈ ‘ਚ ਹਮਲਾ ਹੋਇਆ ਹੈ। ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਕ੍ਰਿਕਟਰ ਪ੍ਰਿਥਵੀ ਸ਼ਾਅ ਆਪਣੇ ਦੋਸਤ ਦੀ ਕਾਰ ‘ਚ ਬੈਠੇ ਸਨ। ਦਸ ਦਈਏ ਕਿ ਜਦੋਂ ਉਥੇ ਲੋਕ ਵਾਰ-ਵਾਰ ਸੈਲਫੀ ਲੈ ਰਹੇ ਸਨ ਜਦੋਂ ਪ੍ਰਿਥਵੀ ਨੇ ਮਨਾ ਕੀਤਾ ਤਾਂ ਉਕਤ ਲੋਕਾਂ ਨੇ ਗੁੱਸੇ ‘ਚ ਆ ਕੇ ਕਾਰ ‘ਤੇ ਹਮਲਾ ਕਰ ਦਿੱਤਾ।

ਇਸ ਹਮਲੇ ਲਈ ਅੱਠ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮੁੰਬਈ ਪੁਲਿਸ ਨੇ ਦੱਸਿਆ ਕਿ ਪ੍ਰਿਥਵੀ ਸ਼ਾਅ ‘ਤੇ ਹਮਲੇ ਦੇ ਸਬੰਧ ‘ਚ 8 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਪ੍ਰਿਥਵੀ ਸ਼ਾਅ ਨੇ ਦੂਜੀ ਵਾਰ ਸੈਲਫੀ ਲੈਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ  ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੁਲਿਸ ਨੇ ਪ੍ਰਿਥਵੀ ਸ਼ਾਅ ‘ਤੇ ਹਮਲੇ ਦੇ ਮਾਮਲੇ ‘ਚ FIR ਦਰਜ ਕੀਤੀ ਹੈ। ਐਫਆਈਆਰ ਦੀ ਕਾਪੀ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 143, 148, 149, 384, 427, 504 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰਿਥਵੀ ਸ਼ਾਅ ‘ਤੇ ਬੁੱਧਵਾਰ ਸ਼ਾਮ ਕਰੀਬ 4 ਵਜੇ ਹਮਲਾ ਹੋਇਆ ਸੀ। ਦੱਸ ਦੇਈਏ ਕਿ ਕ੍ਰਿਕਟਰ ਪ੍ਰਿਥਵੀ ਸ਼ਾਅ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਿਸ ਨੇ 2 ਨਾਮੀ ਲੋਕਾਂ ਅਤੇ 6 ਅਣਪਛਾਤੇ ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment