ਤੁਹਾਡੇ ਮਨਪਸੰਦ ਮੋਮੋਜ਼ ਹੋ ਸਕਦੇ ਨੇ ਨੁਕਸਾਨਦਾਇਕ

TeamGlobalPunjab
1 Min Read

ਨਿਊਜ਼ ਡੈਸਕ -ਮੋਮੋਜ਼ ਅੱਜ ਕੱਲ ਦਾ ਪ੍ਰਸਿੱਧ ਫਾਸਟ ਫੂਡ ਹੈ। ਹਰ ਖੇਤਰ ‘ਚ ਤੁਹਾਨੂੰ ਮੋਮੋਜ਼ ਵਿਕਦੇ ਆਸਾਨੀ ਨਾਲ ਨਜ਼ਰ ਆਉਣਗੇ। ਪਰ ਮੋਮੋਜ਼ ਸਿਹਤ ਲਈ ਬਹੁਤ ਵਧੀਆ ਨਹੀਂ ਹੁੰਦੇ। ਇਸ ਦੀ ਬਜਾਏ, ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਮੋਮੋਜ਼ ਮੈਦੇ ਤੋਂ ਬਣੇ ਹੁੰਦੇ ਹਨ। ਮੈਦੇ ‘ਚ ਆਜ਼ੋਡੀਕਾਰਬੋਨਾ ਮਾਈਡ, ਬੈਂਜੋਇਲ ਪੇਰੋਕਸਾਈਡ ਵਰਗੇ ਪਦਾਰਥ ‘ਚ ਮਿਲਾਏ ਜਾਂਦੇ ਹਨ। ਮੋਮੋਜ਼ ‘ਚ ਮੈਦੇ ਨੂੰ ਨਰਮ ਰੱਖਣ ਲਈ ਐਲੋਕਸਨ ਨਾਮ ਦਾ ਇਕ ਤੱਤ ਵੀ ਮਿਲਾਇਆ ਜਾਂਦਾ ਹੈ, ਜੋ ਸਿਹਤ ਲਈ ਨੁਕਸਾਨਦੇਹ ਹੈ। ਮੋਮੋਜ਼ ਨੂੰ ਬਣਾਉਣ ਲਈ ਮੈਦੇ ‘ਚ ਜੋ ਸਮੱਗਰੀ ਸ਼ਾਮਲ ਕੀਤੀ ਜਾਂਦੀ ਹੈ ਉਹ ਸਿਹਤ ਲਈ ਸਹੀ ਨਹੀਂ। ਇਹ ਤੱਤ ਸਰੀਰ ਦੇ ਪਾਚਕ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਮੋਮੋਜ਼ ਵੇਜ ਤੇ ਨਾਨਵੇਜ ਦੋਵੇਂ ਤਰੀਕੇ ਨਾਲ ਬਣਾਏ ਜਾਂਦੇ ਹਨ। ਚਿਕਨ ਮੀਟ ਦੀ ਵਰਤੋਂ ਨਾਨਵੇਜ ਮੋਮੋ ਬਣਾਉਣ ਲਈ ਕੀਤੀ ਜਾਂਦੀ ਹੈ, ਪਰ ਇਸ ਦੀ ਕਵਾਲਿਟੀ ਬਹੁਤ ਚੰਗੀ ਨਹੀਂ ਹੁੰਦੀ। ਖਰਾਬ ਚਿਕਨ ਮਾਸ ਕਿਸੇ ਨੂੰ ਵੀ ਬਿਮਾਰ ਬਣਾ ਸਕਦਾ ਹੈ। ਇਸ ਦੀ ਚਟਨੀ ਵੀ ਕੁਝ ਜ਼ਿਆਦਾ ਖਾਸ ਨਹੀਂ ਹੁੰਦੀ।

Share this Article
Leave a comment