Home / ਓਪੀਨੀਅਨ / ਸਾਹ ਘੁੱਟਣ ਲੱਗ ਜਾਵੇਗਾ ਜੇ ਤੁਸੀਂ ਇੰਝ ਕੀਤਾ

ਸਾਹ ਘੁੱਟਣ ਲੱਗ ਜਾਵੇਗਾ ਜੇ ਤੁਸੀਂ ਇੰਝ ਕੀਤਾ

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਖੁਸ਼ੀਆਂ ਦਾ ਤਿਓਹਾਰ ਦੀਵਾਲੀ ਅਜਿਹੇ ਢੰਗ ਨਾਲ ਮਨਾਇਆ ਜਾਵੇ ਜਿਸ ਦਾ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ। ਅਜਿਹਾ ਕਰਨ ਦਾ ਅਹਿਦ ਤਾਂ ਸਕੂਲਾਂ ਅਤੇ ਕਈ ਹੋਰ ਅਦਾਰਿਆਂ ਵਲੋਂ ਲਿਆ ਜਾਂਦਾ ਹੈ  ਪਰ ਅਸਲੀਅਤ ਵਿੱਚ ਇਸ ‘ਤੇ ਅਮਲ ਘੱਟ ਹੀ ਲੋਕ ਕਰਦੇ ਹਨ। ਰਿਪੋਰਟਾਂ ਅਨੁਸਾਰ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿਚਲੀ ਹਵਾ ਦੀਵਾਲੀ ਤੋਂ ਪਹਿਲਾਂ ਹੀ ਬੁਰੀ ਤਰ੍ਹਾਂ ਖ਼ਰਾਬ ਹੋ ਗਈ ਹੈ। 25 ਅਕਤੂਬਰ ਨੂੰ ਇਥੋਂ ਦੀ ਹਵਾ ਦੀ ਗੁਣਵੱਤਾ ਖ਼ਰਾਬ ਪੱਧਰ ‘ਤੇ ਪੁੱਜ ਗਈ। ਹਵਾ ਦੀ ਰਫਤਾਰ ਘਟਣ ਕਾਰਨ ਪ੍ਰਦੂਸ਼ਣ ਦਾ ਜਮਾਂ ਹੋਣਾ ਆਸਾਨ ਹੋ ਗਿਆ। ਇਸ ਕਾਰਨ ਈਪੀਸੀਏ ਦਿੱਲੀ ਤੇ ਨੇੜਲੇ ਉਪ ਨਗਰਾਂ ਵਿੱਚ 26 ਤੋਂ 30 ਅਕਤੂਬਰ ਤਕ ਸਵੇਰੇ 6 ਤੇ ਸ਼ਾਮ 6 ਵਜੇ ਤਕ ਨਿਰਮਾਣ ਕਾਰਜਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਪ੍ਰਦੂਸ਼ਣ ਕੰਟਰੋਲ ਅਥਾਰਟੀ ਦੇ ਚੇਅਰਮੈਨ ਭੂਰੇ ਲਾਲ ਨੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਲਿਖਿਆ ਹੈ ਕਿ ਫਰੀਦਾਬਾਦ, ਸੋਨੀਪਤ, ਗਾਜ਼ੀਆਬਾਦ, ਨੋਇਡਾ ਅਤੇ ਬਹਾਦੁਰਗੜ੍ਹ ਦੇ ਉਦਯੋਗਾਂ ਅਤੇ ਬਿਜਲੀ ਪਲਾਟਾਂ ਨੂੰ ਬੰਦ ਰੱਖਿਆ ਜਾਵੇ। ਇਹ ਪਾਬੰਦੀ ਕੇਂਦਰੀ ਪਤਦੁਸ਼ਨ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਪ੍ਰਸ਼ਾਂਤ ਗਰਗਾਂਵ ਦੀ ਅਗਵਾਈ ‘ਚ ਦਸ ਮੈਂਬਰੀ ਪ੍ਰਦੂਸ਼ਣ ਰੋਕੂ ਪੈਨਲ ਵਲੋਂ ਮਿਲੀ ਹਦਾਇਤ ‘ਤੇ ਕੀਤੀ ਗਈ ਹੈ।

ਇਸ ਤਰ੍ਹਾਂ ਦੀਵਾਲੀ ਦੇ ਮੱਦੇਨਜ਼ਰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਪ੍ਰਦੂਸ਼ਣ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ। ਪਟਾਕਿਆਂ ‘ਤੇ ਪਾਬੰਦੀ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਸ਼ਰਧਾਲੂਆਂ ਲਈ ਬਣਾਏ ਟੈਂਟ ਸਿਟੀ ਨੰਬਰ ਇਕ ’ਤੇ ਆਤਿਸ਼ਬਾਜ਼ੀ ਡਿੱਗਣ ਨਾਲ ਅੱਗ ਲੱਗ ਗਈ, ਜਿਸ ਕਾਰਨ ਪੰਜ ਟੈਂਟ ਅਤੇ 15 ਤੋਂ ਵੱਧ ਪਲੰਘ ਸੜ ਗਏ।

ਡਿਪਟੀ ਕਮਿਸ਼ਨਰ ਡੀਪੀਐੱਸ ਖਰਬੰਦਾ ਨੇ ਦੱਸਿਆ ਕਿ ਸੁਲਤਾਨਪੁਰ ਇਲਾਕੇ ਵਿਚ ਆਤਿਸ਼ਬਾਜ਼ੀ ਚਲਾਉਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਉਲੰਘਣਾ ਕਰਨ ਵਾਲੇ ਨੂੰ 6 ਮਹੀਨੇ ਦੀ ਕੈਦ ਵੀ ਹੋ ਸਕਦੀ ਹੈ। ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸੇ ਜਿਥੇ ਮੁੱਖ ਸਟੇਜ ਬਣਾਈ ਜਾ ਰਹੀ ਹੈ, ਉਸ ਦੇ ਨਾਲ ਹੀ ਬਣਾਈ ਗਈ ਵੀਵੀਆਈਪੀ ਟੈਂਟ ਸਿਟੀ ’ਚ ਤੰਬੂ ਲਾਏ ਗਏ ਹਨ। ਟੈਂਟਾਂ ਨੂੰ ਅੱਗ ਲੱਗਣ ਵਾਲੀ ਥਾਂ ਤੋਂ ਮਹਿਜ਼ 200 ਮੀਟਰ ਦੂਰ ਪੰਜਾਬ ਸਰਕਾਰ ਵੱਲੋਂ ਮੁੱਖ ਪੰਡਾਲ ਤਿਆਰ ਕੀਤਾ ਗਿਆ ਹੈ। ਦੀਵਾਲੀ ਵਾਲੇ ਦਿਨ ਪ੍ਰਦੂਸ਼ਣ, ਮਾੜੀਆਂ ਘਟਨਾਵਾਂ ਨਾ ਵਾਪਰਨ ਦਾ ਧਿਆਨ ਰੱਖਦਿਆਂ ਇਸ ਤਿਉਹਾਰ ਨੂੰ ਸੁਚੱਜੇ ਢੰਗ ਨਾਲ ਮਨਾਇਆ ਜਾਵੇ।

Check Also

ਕੋਰੋਨਾ ਦੀਆਂ ਜਾਅਲੀ ਰਿਪੋਰਟਾਂ ਦੇਣ ਵਾਲੀ ਤੁਲੀ ਲੈਬ ਤੇ ਈਐਮਸੀ ਹਸਪਤਾਲ ਦਾ ਕਾਂਗਰਸੀਆਂ ਦੀ ਸ਼ਹਿ ‘ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈ ਬਚਾਅ: ਮਜੀਠੀਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਆਧਾਰਿਤ ਤੁਲੀ ਲੈਬਾਰਟਰੀ ਤੇ ਈ ਐਮ …

Leave a Reply

Your email address will not be published. Required fields are marked *