ਗੁੜ ਦੇ ਇਹ ਫਾਇਦੇ ਜਾਣਕੇ, ਤੁਸੀਂ ਵੀ ਹੋ ਸਕਦੇ ਹੋ ਹੈਰਾਨ

TeamGlobalPunjab
2 Min Read

ਨਿਊਜ਼ ਡੈਸਕ – ਠੰਢ ਦੇ ਨਾਲ ਨਾਲ ਵੱਡੇ ਸ਼ਹਿਰਾਂ ’ਚ ਪ੍ਰਦੂਸ਼ਣ ਦੀ ਵੀ ਸਮੱਸਿਆ ਹੈ। ਅਜਿਹੇ ਹਾਲਾਤਾਂ ’ਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਗੁੜ ਦੇ ਔਸ਼ਧ ਗੁਣਾਂ ਵਾਰੇ ਤਾਂ ਸਭ ਜਾਣਦੇ ਹਨ। ਮਿੱਠਾ ਖਾਣ ਦੇ ਸ਼ੌਕੀਨ ਜ਼ਿਆਦਾਤਰ ਖੰਡ ਦੀ ਥਾਂ ਗੁੜ ਨੂੰ ਹੀ ਪਸੰਦ ਕਰਦੇ ਹਨ ਕਿਉਂਕਿ ਗੁੜ ਦੇ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ।

ਪ੍ਰਦੂਸ਼ਣ ਦੇ ਅਸਰ ਘੱਟ ਕਰੇ
ਗੁੜ ’ਚ ਪਾਏ ਜਾਣ ਵਾਲੇ ਪ੍ਰੋਟੀਨ, ਕਾਰਬੋਹਾਈਡ੍ਰੇਟ, ਲੋਹਾ, ਵਿਟਾਮਿਨ ਬੀ, ਕੈਲਸ਼ੀਅਮ ਤੇ ਫ਼ਾਸਫ਼ੋਰਸ ਮਨੁੱਖੀ ਸਰੀਰ ਲਈ ਦਵਾਈ ਵਾਂਗ ਹੀ ਕੰਮ ਕਰਦੇ ਹਨ। ਸਾਡੇ ਸਰੀਰ ’ਤੇ ਪ੍ਰਦੂਸ਼ਣ ਨਾਲ ਹੋਣ ਵਾਲੇ ਅਸਰ ਨੂੰ ਗੁੜ ਕਈ ਗੁਣਾ ਘਟਾ ਦਿੰਦਾ ਹੈ। ਡਾਇਬਟੀਜ਼ ਰੋਗੀ ਮਿੱਠਾ ਖਾਣ ਲਈ ਗੁੜ ਹੀ ਵਰਤਦੇ ਹਨ। ਇਹ ਹੱਡੀਆਂ ਮਜ਼ਬੂਤ ਵੀ ਕਰਦਾ ਹੈ।
ਜੇ ਤੁਸੀਂ ਕਿਸੇ ਅਜਿਹੀ ਫ਼ੈਕਟਰੀ ਜਾਂ ਕਾਰਖਾਨੇ ’ਚ ਕੰਮ ਕਰਦੇ ਹੋ, ਜਿੱਥੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਜ਼ਿਆਦਾ ਹੈ,  ਤਾਂ ਤੁਹਾਨੂੰ ਗੁੜ ਰੋਜ਼ਾਨਾ ਜ਼ਰੂਰ ਖਾਣਾ ਚਾਹੀਦਾ ਹੈ। ਰੋਜ਼ਾਨਾ 100 ਗ੍ਰਾਮ ਗੁੜ ਖਾਣ ਨਾਲ ਪ੍ਰਦੂਸ਼ਣ ਕਰਕੇ ਹੋਣ ਵਾਲੀਆਂ ਖ਼ਤਰਨਾਕ ਬਿਮਾਰੀਆਂ ਨਹੀਂ ਹੁੰਦੀਆਂ ।

ਪੇਟ ਦੀਆਂ ਸਮੱਸਿਆਵਾਂ ਕਰੇ ਦੂਰ

ਗੁੜ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼, ਐਸੀਡਿਟੀ ਤੇ ਖੱਟੀਆਂ ਡਕਾਰਾਂ ਆਦਿ ਨਹੀਂ ਹੁੰਦੀਆਂ। ਪੇਟ ਦੀ ਸਮੱਸਿਆ ਹੋਵੇ, ਤਾਂ ਗੁੜ ਦੇ ਛੋਟੇ ਟੁਕੜੇ ਨੂੰ ਕਾਲਾ ਲੂਣ ਲਾ ਕੇ ਖਾਣ ਨਾਲ ਫ਼ਾਇਦਾ ਹੁੰਦਾ ਹੈ। ਗੁੜ ਨਾਲ ਹਾਜ਼ਮਾ ਠੀਕ ਰਹਿੰਦਾ ਹੈ ਤੇ ਕਬਜ਼ ਵੀ ਨਹੀਂ ਹੁੰਦੀ।

- Advertisement -

ਠੰਢ ਤੋਂ ਕਰੇ ਬਚਾਅ

ਗੁੜ ਦੀ ਵਰਤੋਂ ਠੰਢ ਲੱਗਣ ’ਤੇ ਅਦਰਕ ਨਾਲ ਕੀਤੀ ਜਾ ਸਕਦੀ ਹੈ। ਗੁੜ ਨੂੰ ਅਜਵਾਇਣ ਨਾਲ ਵੀ ਖਾਇਆ ਜਾ ਸਕਦਾ ਹੈ। ਠੰਢ ਦੇ ਮਾੜੇ ਅਸਰ ਦੂਰ ਹੋ ਜਾਂਦੇ ਹਨ। ਠੰਢ ਲੱਗਣ ’ਤੇ ਗੁੜ ਦਾ ਕਾੜ੍ਹਾ ਸਦੀਆਂ ਤੋਂ ਭਾਰਤ ’ਚ ਪ੍ਰਚੱਲਿਤ ਹੈ।

Share this Article
Leave a comment