ਬਾਲੀਵੁੱਡ ਦੀ ਇਸ ਅਦਾਕਾਰਾ ਨੇ ਛੱਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

TeamGlobalPunjab
2 Min Read

ਮੁੰਬਈ ‘ਚ ਰਹਿਣ ਵਾਲੀ ਇੱਕ ਮਾਡਲ ਅਦਾਕਾਰਾ ਨੇ ਵੀਰਵਾਰ ਰਾਤ ਨੂੰ ਖੁਦਕੁਸ਼ੀ ਕਰ ਆਪਣੀ ਜਾਨ ਦੇ ਦਿੱਤੀ। ਮਾਡਲ ਅਤੇ ਅਦਾਕਾਰਾ ਦਾ ਨਾਮ ਪਰਲ ਪੰਜਾਬੀ ਦੱਸਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਵੀ ਪਰਲ ਦੋ ਵਾਰ ਖੁਦਖੁਸ਼ੀ ਦੀ ਕੋਸ਼ਿਸ਼ ਕਰ ਚੁੱਕੀ ਹੈ ਤੇ ਦੋਵੇਂ ਵਾਰ ਉਸ ਨੂੰ ਬਚਾ ਲਿਆ ਗਿਆ ਪਰ ਉਸ ਦੀ ਤੀਜੀ ਕੋਸ਼ਿਸ਼ ਜਾਨਲੇਵਾ ਸਾਬਤ ਹੋਈ। ਅਸਫਲਤਾ ਤੋਂ ਪਰੇਸ਼ਾਨ ਦੱਸੀ ਜਾ ਰਹੀ ਪਰਲ ਨੇ ਆਪਣੀ ਜ਼ਿੰਦਗੀ ਨੂੰ ਖਤਮ ਹੀ ਕਰ ਲਿਆ।
Actress Commits Suicide
ਖ਼ਬਰਾਂ ਅਨੁਸਾਰ ਪਰਲ ਪੰਜਾਬੀ ਕਾਫੀ ਲੰਬੇ ਸਮੇਂ ਤੋਂ ਸਿਨੇਮਾ ਇੰਡਸਟਰੀ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹ ਇਕ ਮਾਡਲ ਵੀ ਸੀ। ਦੱਸਿਆ ਜਾ ਰਿਹਾ ਹੈ ਕਿ ਪਰਲ ਪੰਜਾਬੀ ਦੀ ਉਮਰ 22 ਤੋਂ 25 ਸਾਲ ਦੇ ਵਿਚਕਾਰ ਸੀ।

ਇਸ ਘਟਨਾ ਬਾਰੇ ਗੱਲ ਕਰਦਿਆਂ ਸੁਰੱਖਿਆ ਗਾਰਡ ਬਿਪਿਨ ਕੁਮਾਰ ਠਾਕੁਰ ਦੇ ਅਨੁਸਾਰ ਇਹ ਘਟਨਾ ਰਾਤ ਕਰੀਬ 12:15 ਤੋਂ 12:30 ਵਜੇ ਵਾਪਰੀ। ਉਹ ਕਹਿੰਦਾ ਹੈ ਕਿ ਜਦੋਂ ਉਸ ਨੇ ਇਮਾਰਤ ਵਿੱਚ ਚੀਕਣ ਦੀ ਆਵਾਜ਼ ਸੁਣੀ ਤਾਂ ਉਹ ਭੱਜੇ ਭੱਜੇ ਗਏ। ਤੁਹਾਨੂੰ ਦੱਸ ਦੇਈਏ ਕਿ ਪਰਲ ਲੰਬੇ ਸਮੇਂ ਤੋਂ ਇੰਡਸਟਰੀ ਵਿੱਚ ਸਥਾਪਤ ਹੋਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਸਫ਼ਲ ਨਹੀਂ ਹੋ ਸਕੀ।
Actress Commits Suicide
ਪੁਲਿਸ ਅਨੁਸਾਰ ਅਭਿਨੇਤਰੀ ਨੂੰ ਮਾਨਸਿਕ ਬਿਮਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਮਾਂ ਨਾਲ ਅਕਸਰ ਗੁੱਸੇ ਵਿੱਚ ਗੱਲ ਕਰਦੀ ਸੀ।

ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਪਹਿਲਾਂ ਵੀ ਦੋ ਵਾਰ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਜਾਨ ਬਚ ਗਈ ਸੀ। ਤੀਜੀ ਵਾਰ ਜਦੋਂ ਉਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਾ। ਓਸ਼ੀਵਾਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Share this Article
Leave a comment