ਭਾਰਤੀ ਸਿੰਘ ਦੇ ਪਤੀ ਹਰਸ਼ ਨੇ ਬਿੱਗ ਬੌਗ ਹਾਊਸ ‘ਚ ਦਿੱਤੀ ਦਸਤਕ

TeamGlobalPunjab
1 Min Read

ਨਿਊਜ਼ ਡੈਸਕ – ਮਸ਼ਹੂਰ ਟੈਲੀਵਿਜ਼ਨ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦਾ ਪਤੀ ਹਰਸ਼ ਲਿਮਬਾਚੀਆ ਵੀ ਬਾਲੀਵੁੱਡ ‘ਚ ਚੱਲ ਰਹੇ ਡਰੱਗ ਕੇਸ ‘ਚ ਫਸ ਗਏ ਸਨ। ਮੁੰਬਈ ‘ਚ ਨਸ਼ਿਆਂ ਦੀ ਜਾਂਚ ਕਰ ਰਹੀ ਐਨਸੀਬੀ ਦੀ ਟੀਮ ਨੇ ਨਵੰਬਰ ‘ਚ ਭਾਰਤੀ ਦੇ ਘਰ ਛਾਪਾ ਮਾਰਿਆ ਸੀ ਤਾਂ ਭਾਰਤੀ ਦੇ ਘਰੋਂ ਕੁਝ ਭੰਗ ਬਰਾਮਦ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

 ਦੱਸ ਦਈਏ ਹਰਸ਼ ਕਲਰਜ਼ ਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 14 ‘ਚ ਕ੍ਰਿਸਮਿਸ ਦੇ ਜਸ਼ਨ ਲਈ ਪਹੁੰਚਿਆ ਸੀ। ਹਰਸ਼ ਨੇ ਰਿਐਲਿਟੀ ਸ਼ੋਅ ‘ਚ  ਕਿਹਾ ਕਿ ਮਾਫ ਕਰਨਾ  ਸਵੇਰੇ ਸਵੇਰੇ ਤੁਹਾਡੇ ਨਾਲ ਟਾਸਕ ਕਰਨਾ ਪਿਆ, ਤੇ ਐਨਸੀਬੀ ਦੀ ਟੀਮ ਦੀ ਟੰਗ ਖਿਚਦੇ ਕਿਹਾ ਅੱਜ ਕੱਲ੍ਹ ਮੇਰੇ ਘਰ ਸਵੇਰੇ ਸਵੇਰੇ ਕੋਈ ਵੀ ਆ ਜਾਂਦਾ ਹੈ ਬਹੁਤ ਕੁਝ ਕਰਕੇ ਚਲਾ ਜਾਂਦਾ ਹੈ। ਇਹ ਸੁਣ ਕੇ ਬਿੱਗ ਬੌਸ ਦੇ ਪਰਿਵਾਰਕ ਮੈਂਬਰ ਹੱਸਣ ਲੱਗ ਪਏ।

ਇਸ ਇਸਤੋਂ ਇਲਾਵਾ ਕੁਝ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਨਸ਼ਿਆਂ ਦੇ ਮਾਮਲੇ ‘ਚ ਪਾਏ ਜਾਣ ਤੋਂ ਬਾਅਦ ਭਾਰਤੀ ਸਿੰਘ ਨੂੰ ਸੋਨੀ ਟੀਵੀ ਦੇ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਅਫਵਾਹਾਂ ਵੀ ਝੂਠੀਆਂ ਸਨ, ਜਿਸ ਤੋਂ ਬਾਅਦ ਖ਼ੁਦ ਭਾਰਤੀ ਸਿੰਘ ਨੇ ਪੁਸ਼ਟੀ ਕੀਤੀ ਕਿ ਉਹ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਕਰ ਰਹੀ ਹੈ।

Share this Article
Leave a comment