ਭਾਜਪਾ ਦੀ ਵੱਡੀ ਸੰਸਦ ਮੈਂਬਰ ਨੂੰ ਜਿੰਦਾ ਜਲਾਉਣ ਦੀ ਮਿਲੀ ਧਮਕੀ!

TeamGlobalPunjab
2 Min Read

ਨਵੀਂ ਦਿੱਲੀ : ਸਿਆਸਤਦਾਨ ਜਦੋਂ ਵੀ ਕਦੀ ਕਿਤੇ ਆਪਣਾ ਭਾਸ਼ਣ ਜਾਂ ਬਿਆਨ ਦਿੰਦੇ ਹਨ ਤਾਂ ਕਈ ਵਾਰ ਕੁਝ ਅਜਿਹਾ  ਕਹਿ ਜਾਂਦੇ ਹਨ ਕਿ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਕੁਝ ਅਜਿਹਾ ਹੀ ਤਾਜ਼ਾ ਮਾਮਲਾ ਕਾਂਗਰਸ ਪਾਰਟੀ ‘ਚ ਵੀ ਸ਼ਾਹਮਣੇ ਆਇਆ ਹੈ। ਦਰਅਸਲ ਕਾਂਗਰਸ ਪਾਰਟੀ ਦੇ ਵਿਧਾਇਕ ਗੋਵਰਧਨ ਨੂੰ ਇੰਨੀ ਦਿਨੀਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਕਾਰਨ ਹੈ 28 ਤਾਰੀਖ ਨੂੰ ਉਨ੍ਹਾਂ ਵੱਲੋਂ ਦਿੱਤਾ ਗਿਆ ਬਿਆਨ। ਗੋਵਰਧਨ ਨੇ ਆਪਣਾ ਬਿਆਨ ਦਿੰਦਿਆਂ ਕਿਹਾ ਕਿ ਉਹ ਸਾਧਵੀ ਪ੍ਰੀਗਿਆ ਦਾ ਪੁਤਲਾ ਜਲਾਉਣ ਦੀ ਥਾਂ ਪ੍ਰੀਗਿਆ ਨੂੰ ਹੀ ਜਿੰਦਾ ਸਾੜ ਦੇਣਗੇ।

ਕਾਂਗਰਸੀ ਵਿਧਾਇਕ ਦੇ ਇਸ ਬਿਆਨ ‘ਤੇ ਭਾਜਪਾ ਵੱਲੋਂ ਸਖਤ ਰੁੱਖ ਅਖਤਿਆਰ ਕਰ ਲਿਆ ਗਿਆ ਹੈ। ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰੀਗਿਆ ਨੇ ਵਿਧਾਇਕ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਕਾਗਰਸੀਆਂ ਨੂੰ ਜਿਉਂਦੇ ਵਿਅਕਤੀ ਨੂੰ ਸਾੜਨ ਦਾ ਤਜ਼ਰਬਾ ਹੈ । ਉਨ੍ਹਾਂ ਦੋਸ਼ ਲਾਇਆ ਕਿ 1984 ਵਿੱਚ ਇਨ੍ਹਾਂ (ਕਾਂਗਰਸੀਆਂ) ਨੇ ਸਿੱਖਾਂ ਨੂੰ ਜਿੰਦਾ ਸਾੜਿਆ ਅਤੇ ਫਿਰ ਨੈਨਾ ਸਾਹਨੀ ਨੂੰ ਜਿੰਦਾ ਹੀ ਭੱਠੀ ਵਿੱਚ ਸੁੱਟ ਕੇ ਸਾੜ ਦਿੱਤਾ ਗਿਆ।

ਪ੍ਰੀਗਿਆ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਅੱਤਵਾਦੀ ਦੱਸਿਆ  ਜਾ ਰਿਹਾ ਹੈ ਅਤੇ ਵਿਧਾਇਕ ਵੱਲੋਂ ਜਿੰਦਾ ਸਾੜਨ ਦੀ ਧਮਕੀ ਦਿੱਤੀ ਜਾ ਰਹੀ ਹੈ ਤਾਂ ਉਹ ਇਸ ਲਈ ਉਨ੍ਹਾਂ ਦੀ ਰਿਹਾਇਸ਼ ਬਿਆਵਰਾ ਆ ਰਹੇ ਹਨ।

ਵਿਧਾਇਕ ਦੇ ਬਿਆਨ ਅਤੇ ਭਾਜਪਾ ਦੀ ਸੰਸਦ ਮੈਂਬਰ ਦੇ ਟਵੀਟ ਨੇ ਸਿਆਸਤ ਪੂਰੀ ਤਰ੍ਹਾਂ ਗਰਮਾ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਅੱਗੇ ਕਿਸ ਤਰਫ ਮੋੜ ਲੈਂਦਾ ਹੈ।

Share this Article
Leave a comment