International Yoga Day 2021: ਯੋਗ ਦਿਵਸ ਮੌਕੇ PM ਮੋਦੀ ਨੇ ਕਿਹਾ- ਵਿਸ਼ਵ ਕੋਰੋਨਾ ਮਹਾਮਾਰੀ ਦੌਰਾਨ ਯੋਗ ਬਣਿਆ ਉਮੀਦ ਦੀ ਕਿਰਨ

TeamGlobalPunjab
2 Min Read

ਨਵੀਂ ਦਿੱਲੀ: ਸੱਤਵੇਂ ਕੌਮਾਂਤਰੀ ਯੋਗ ਦਿਵਸ  ਦੇ ਮੌਕੇ ‘ਤੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਸਾਡੇ ਦੇਸ਼ ਦਾ ਹਰ ਨਾਗਰਿਕ ਤੰਦਰੁਸਤ ਰਹੇ। ਅੱਜ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ, ਯੋਗਾ ਇੱਕ ਉਮੀਦ ਦੀ ਕਿਰਨ ਹੈ। ਯੋਗ ਸਾਨੂੰ ਤਣਾਅ ਤੋਂ ਤਾਕਤ ਤੇ ਨਕਾਰਾਤਮਕਤਾ ਤੋਂ ਸਿਰਜਣਾਤਮਕਤਾ ਦਾ ਰਾਹ ਦਿਖਾਉਂਦਾ ਹੈ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਜਦੋਂ ਕੋਰੋਨਾ ਦੇ ਅਦ੍ਰਿਸ਼ ਵਾਇਰਸ ਨੇ ਦੁਨੀਆ ‘ਚ ਦਸਤਕ ਦਿੱਤੀ ਸੀ, ਉਦੋਂ ਕੋਈ ਵੀ ਦੇਸ਼ ਸਾਧਨਾਂ ਨਾਲ, ਸਮਰੱਥਾ ਨਾਲ ਤੇ ਮਾਨਸਿਕ ਰੂਪ ‘ਚ ਇਸ ਲਈ ਤਿਆਰ ਨਹੀਂ ਸੀ। ਅਜਿਹੇ ਸਮੇਂ ਯੋਗ ਆਤਮਬਲ ਦਾ ਵੱਡਾ ਸਾਧਨ ਬਣਿਆ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਾਵਜੂਦ ਇਸ ਵਾਰ ਦਾ ਯੋਗ ਦਿਵਸ ਦਾ ਥੀਮ ‘ਯੋਗ ਫਾਰ ਵੈੱਲਨੈੱਸ’ ਨੇ ਕਰੋੜਾਂ ਲੋਕਾਂ ਅੰਦਰ ਯੋਗ ਪ੍ਰਤੀ ਉਤਸ਼ਾਹ ਹੋਰ ਵਧਾਇਆ ਹੈ। ਅੱਜ ਯੋਗਾ ਦਿਵਸ ‘ਤੇ ਮੈਂ ਚਾਹੁੰਦਾ ਹਾਂ ਕਿ ਹਰ ਦੇਸ਼, ਹਰ ਸਮਾਜ ਅਤੇ ਹਰ ਵਿਅਕਤੀ ਤੰਦਰੁਸਤ ਹੋਵੇ. ਆਓ ਸਾਰੇ ਇੱਕਠੇ ਹੋ ਕੇ ਇੱਕ ਦੂਜੇ ਦੀ ਤਾਕਤ ਬਣਨ ਲਈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਨੇ ਯੂਨਾਈਟਿਡ ਨੇਸ਼ਨਸ ‘ਚ ਕੌਮਾਂਤਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ ਤਾਂ ਉਸ ਦੇ ਪਿੱਛੇ ਇਹੀ ਭਾਵਨਾ ਸੀ ਕਿ ਇਹ ਯੋਗ ਵਿਗਿਆਨ ਪੂਰੇ ਵਿਸ਼ਵ ਲਈ ਲਾਭਦਾਇਕ ਹੋਵੇ। ਅੱਜ ਇਸ ਦਿਸ਼ਾ ਵਿਚ ਭਾਰਤ ਨੇ UN, WHO ਦੇ ਨਾਲ ਮਿਲ ਕੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ।  ਇਸ ਦੌਰਾਨ ਉਨ੍ਹਾਂ ਕਿਹਾ ਕਿ  ਹੁਣ ਵਿਸ਼ਵ ਨੂੰ M-Yoga ਐਪ ਦੀ ਤਾਕਤ ਮਿਲਣ ਜਾ ਰਹੀ ਹੈ। ਇਸ ਐਪ ਵਿੱਚ ਕੌਮਨ ਯੋਗਾ ਪ੍ਰੋਟੋਕੋਲ ‘ਤੇ ਅਧਾਰਤ ਯੋਗਾ ਸਿਖਲਾਈ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹੋਣਗੀਆਂ।

- Advertisement -

Share this Article
Leave a comment