RTI ‘ਚ ਹੈਰਾਨੀਜਨਕ ਖੁਲਾਸਾ, ਚੂਹੇ ਫੜਨ ਲਈ ਭਾਰਤੀ ਰੇਲਵੇ ਨੇ 3 ਸਾਲ ‘ਚ ਖਰਚੇ ਕਰੋੜਾਂ ਰੁਪਏ

TeamGlobalPunjab
2 Min Read

ਭਾਰਤੀ ਰੇਲਵੇ ਦੇ ਕਿਸੇ ਸਟੇਸ਼ਨ ਅਤੇ ਟ੍ਰੈਕ ‘ਤੇ ਇੱਧਰ ਉੱਧਰ ਭੱਜਦੇ ਚੂਹੇ ਅਕਸਰ ਵਿਖਾਈ ਦੇ ਜਾਂਦੇ ਹਨ। ਰੇਲਵੇ ਇਨ੍ਹਾਂ ਮੋਟੇ-ਮੋਟੇ ਚੂਹਿਆ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਰੇਲ ਡਿਵੀਜ਼ਨ ‘ਚ ਸਰਕਾਰ ਇਸ ਸਮੱਸਿਆ ਤੋਂ ਬਚਣ ਲਈ ਹਰ ਚੂਹੇ ‘ਤੇ ਔਸਤਨ 22,300 ਰੁਪਏ ਖਰਚ ਕਰ ਰਹੀ ਹੈ। ਬੇਸ਼ੱਕ ਇਹ ਜਾਣਕਾਰੀ ਹੈਰਾਨੀਜਨਕ ਹੈ ਪਰ ਇਹ ਸੱਚ ਹੈ। ਰੇਲਵੇ ਦੀ ਚੇਨਈ ਡਿਵੀਜ਼ਨ ਅਜਿਹਾ ਹੀ ਕਰ ਰਹੀ ਹੈ। ਆਰਟੀਆਈ ਵਿੱਚ ਇਸ ਗੱਲ ਦਾ ਖੁਲਾਸਾ ਕਿਤਾ ਗਿਆ ਹੈ ਕਿ ਚੇਨਈ ਡਿਵੀਜ਼ਨ ਨੇ ਚੂਹੇ ਫੜਨ ‘ਚ ਭਾਰੀ ਰਕਮ ਖਰਚ ਕੀਤੀ।

ਚੇਨਈ ਨੇ 3 ਸਾਲ ਵਿੱਚ ਚੂਹਿਆਂ ‘ਤੇ 5.89 ਕਰੋੜ ਰੁਪਏ ਖਰਚ ਕੀਤੇ ਚੇਨਈ ਡਿਵੀਜ਼ਨ ਆਫਿਸ ਨੇ ਆਰਟੀਆਈ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਚੂਹਿਆਂ ਤੋਂ ਪਰੇਸ਼ਾਨ ਹੈ। ਰੇਲਵੇ ਸਟੇਸ਼ਨ ਤੇ ਇਸ ਦੇ ਕੋਚਿੰਗ ਸੈਂਟਰ ਵਿੱਚ ਵੀ ਚੂਹੇ ਬਹੁਤ ਪਰੇਸ਼ਾਨ ਕਰ ਰਹੇ ਹਨ ਪਰ ਉਨ੍ਹਾਂ ਨਾਲ ਨਿੱਬੜਨ ਦਾ ਕੰਮ ਵੀ ਚੱਲ ਰਿਹਾ ਹੈ। 17 ਜੁਲਾਈ ਨੂੰ ਆਰਟੀਆਈ ਵਿੱਚ ਜੋ ਜਾਣਕਾਰੀ ਮਿਲੀ ਹੈ ਉਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਡਿਵੀਜ਼ਨ ਅਨੁਸਾਰ ਉਨ੍ਹਾਂ ਨੇ ਮਈ 2016 ਤੋਂ ਅਪ੍ਰੈਲ 2019 ਤੱਕ 5.89 ਕਰੋੜ ਰੁਪਏ ਖਰਚ ਕੀਤੇ ਹਨ।

ਕਿਸ ਬਿੱਲ ‘ਚੋਂ ਫੜੇ ਕਿੰਨੇ ਚੂਹੇ
ਚੇਨਈ ਡਿਵੀਜ਼ਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕਿੰਨੇ ਚੂਹੇ ਫੜੇ ਗਏ ਹਨ ਤਾਂ ਉਨ੍ਹਾਂਨੇ ਸਿਰਫ 2018 – 19 ਦੀ ਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2636 ਚੂਹੇ ਫੜੇ ਗਏ ਹਨ। ਜਿਸ ਵਿੱਚ ਚੇਨਈ ਸੈਂਟਰਲ, ਚੇਨਈ ਏਗਮੋਰ, ਚੇਂਗਲਪੱਟੂ, ਤਾਮਬਰਮ ਅਤੇ ਜੋਲਾਰਪੇਟ ਰੇਲਵੇ ਸਟੇਸ਼ਨ ‘ਤੇ 1715 ਚੂਹੇ ਫੜੇ ਗਏ ਹਨ ਅਤੇ ਰੇਲਵੇ ਦੇ ਕੋਚਿੰਗ ਸੈਂਟਰ ਵਿੱਚ 921 ਚੂਹੇ ਫੜੇ ਗਏ ਹਨ। ਇਸ ਹਿਸਾਬ ਨਾਲ ਵੇਖੀਆ ਤਾਂ ਚੇਨਈ ਡਿਵੀਜ਼ਨ ਨੇ ਇੱਕ ਚੂਹਾ ਫੜਨ ‘ਚ ਔਸਤਨ 22 , 344 ਰੁਪਏ ਖਰਚ ਕੀਤੇ ਤੇ ਹਰ ਸਾਲ ਰੇਲਵੇ ਚੂਹਿਆਂ ‘ਤੇ ਕਰੋੜਾਂ ਰੁਪਏ ਖਰਚ ਰਿਹਾ ਹੈ।

Share this Article
Leave a comment