ਕੋਵਿਡ-19: ਕੀ ਕੋਰੋਨਾ ਵਾਇਰਸ ਦਾ ਨਵਾਂ ਰੂਪ ਟੀਕੇ ਨੂੰ ਵੀ ਪਛਾੜ ਸਕਦਾ ਹੈ? ਤੇਜ਼ੀ ਨਾਲ ਫੈਲ ਰਹੇ ਵਿਸ਼ਾਣੂ

TeamGlobalPunjab
2 Min Read

ਵਰਲਡ ਡੈਸਕ: ਬ੍ਰਾਜ਼ੀਲ ‘ਚ ਵਾਇਰਸ ਦਾ ਇਕ ਬਹੁਤ ਹੀ ਖ਼ਤਰਨਾਕ ਰੂਪ ਸਾਹਮਣੇ ਆਇਆ ਹੈ। ਇਕ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਸਾਲ ਹਸਪਤਾਲ ‘ਚ ਦਾਖਲ ਮਰੀਜ਼ਾਂ ‘ਚੋਂ 40 ਫੀਸਦ ਦੀ ਮੌਤ ਹੋ ਗਈ ਸੀ। ਹੁਣ ਇਹ ਕੋਰੋਨਾ ਵਾਇਰਸ ਦਾ ਨਵਾਂ ਰੂਪ ਫੈਲਣਾ ਸ਼ੁਰੂ ਹੋ ਗਿਆ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸੁਪਰ ਕੋਵਿਡ-19 ਵਿਸ਼ਾਣੂ ਦਾ ਇਹ ਨਵਾਂ ਰੂਪ ਕੋਰੋਨਾ ਟੀਕੇ ਨੂੰ ਵੀ ਪਛਾੜ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਖਤਰੇ ਨਾਲ ਜੂਝ ਰਹੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਜਲਦੀ ਹੀ ਕੋਰੋਨਾ ਟੀਕਾ ਮੰਗਵਾਇਆ ਹੈ।

ਦਸ ਦਈਏ ਕੋਰੋਨਾ ਵਾਇਰਸ ਦਾ ਇਹ ਨਵਾਂ ਰੂਪ ਬ੍ਰਾਜ਼ੀਲ ਦੇ ਇਕ ਸੂਬੇ ਅਮੇਜ਼ਨਸ ਤੋਂ ਦੁਨੀਆ ਭਰ ‘ਚ ਫੈਲਣਾ ਸ਼ੁਰੂ ਹੋ ਗਿਆ ਹੈ। ਵਿਗਿਆਨੀ ਚਿੰਤਤ ਹਨ ਕਿ ਇਹ ਸੁਪਰ ਕੋਵਿਡ ਵਾਇਰਸ ਜੁਲਾਈ ਦੇ ਪਿਛਲੇ ਮਹੀਨੇ ਤੋਂ ਬ੍ਰਾਜ਼ੀਲ ‘ਚ ਫੈਲ ਰਿਹਾ ਹੈ। ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਨੇ ਦੱਸਿਆ ਹੈ ਕਿ ਦੇਸ਼ ਦੇ ਉੱਤਰੀ ਤੇ ਉੱਤਰ ਪੱਛਮੀ ਖੇਤਰਾਂ ‘ਚ ਸਿਹਤ ਸਹੂਲਤਾਂ ਬਹੁਤ ਘੱਟ ਹਨ ਤੇ ਬਹੁਤ ਘੱਟ ਲੋਕਾਂ ਤੱਕ ਇਹ ਸਿਹਤ ਸਹੂਲਤਾਂ ਪਹੁੰਚਦੀਆਂ ਹਨ। ਇਸ ਸੁਪਰ ਕੋਵਿਡ ਦੇ ਨਵੇਂ ਰੂਪ ਦੇ ਨਾਲ, ਇਨ੍ਹਾਂ ਖੇਤਰਾਂ ‘ਚ ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਦਾ ਜੋਖਮ ਵਧਦਾ ਜਾ ਰਿਹਾ ਹੈ।

ਬ੍ਰਾਜ਼ੀਲ ਦਾ ਸੁਪਰ ਕੋਰੋਨਾ ਵਾਇਰਸ ਰੂਪ ਬ੍ਰਿਟੇਨ ‘ਚ ਪਹੁੰਚ ਗਿਆ ਹੈ, ਜੋ ਪਹਿਲਾਂ ਤੋਂ ਹੀ ਨਵੇਂ ਕੋਰੋਨਾ ਰੂਪ ਤੋਂ ਬੇਹਾਲ ਹੈ। ਬ੍ਰਾਜ਼ੀਲ ‘ਚ ਹੁਣ ਤਕ 83 ਲੱਖ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਬ੍ਰਾਜ਼ੀਲ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਉਥੇ ਹਾਲਾਤ ਇਹ ਹੈ ਕਿ ਆਕਸੀਜਨ ਖਰੀਦਣ ਲਈ ਵੀ ਲੰਬੀ ਲਾਈਨ ਲੱਗ ਰਹੀ ਹੈ।

Share this Article
Leave a comment