Xiaomi CEO ਨੇ ਐਲਨ ਮਸਕ ਨਾਲ ਲਈ ਸੈਲਫੀ, Tesla CEO ਨੇ ਦਿੱਤਾ ਅਜਿਹਾ ਲੁੱਕ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Global Team
2 Min Read

ਨਿਊਜ਼ ਡੈਸਕ: ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਵੀਬੋ’ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਟੇਸਲਾ ਅਤੇ ਸਪੇਸਐਕਸ ਦੇ ਮਾਲਕ ਐਲਨ ਮਸਕ ਅਤੇ ਸ਼ਿਓਮੀ ਦੇ ਸੀਈਓ ਲੀ ਜੂਨ ਦੀ ਹੈ। ਦੋਵਾਂ ਦਿੱਗਜਾਂ ਦੀ ਇਸ ਸੈਲਫੀ ਨੂੰ ਲੈ ਕੇ ਹੈਸ਼ਟੈਗ ‘ਲੀ ਜੂਨ ਅਤੇ ਮਸਕ ਦੀ ਫੋਟੋ ਇਕੱਠੇ’ ਟ੍ਰੈਂਡ ਕਰ ਰਿਹਾ ਹੈ।

ਇਸ ਫੋਟੋ ਨੂੰ ਹੁਣ ਤੱਕ 2 ਕਰੋੜ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਤਸਵੀਰ ‘ਚ ਐਲਨ ਮਸਕ ਅੱਖਾਂ ਮੀਚਦੇ ਨਜ਼ਰ ਆ ਰਹੇ ਹਨ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਤਸਵੀਰ ‘ਤੇ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਇਨ੍ਹੀਂ ਦਿਨੀਂ ਐਲਨ ਮਸਕ ਅਮਰੀਕੀ ਵਫ਼ਦ ਨਾਲ ਚੀਨ ਦੇ ਦੌਰੇ ‘ਤੇ ਹਨ। ਰਿਪੋਰਟਾਂ ਦੇ ਅਨੁਸਾਰ, ਅਮਰੀਕਾ ਅਤੇ ਚੀਨ ਵਿਚਕਾਰ ਵਪਾਰ, ਤਕਨਾਲੋਜੀ, ਇਲੈਕਟ੍ਰਿਕ ਕਾਰ ਅਤੇ ਸਪਲਾਈ ਵਿੱਚ ਸਹਿਯੋਗ ਹੋਵੇਗਾ। ਇਸ ਦੌਰਾਨ Xiaomi ਦੇ ਸੰਸਥਾਪਕ ਲੀ ਜੂਨ ਨੂੰ ਐਲਨ ਮਸਕ ਕੋਲ ਜਾਂਦੇ ਦੇਖਿਆ ਗਿਆ। ਦੋਵਾਂ ਨੇ ਹੱਥ ਮਿਲਾਇਆ ਅਤੇ ਫਿਰ ਲੀ ਜੂਨ ਨੇ ਮਸਕ ਨਾਲ ਸੈਲਫੀ ਲਈ। ਇਸ ਪਲ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ X ਅਤੇ Instagram ‘ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ।ਦਿਲਚਸਪ ਗੱਲ ਇਹ ਹੈ ਕਿ ਲੇਈ ਜੂਨ ਪਹਿਲਾਂ ਵੀ ਕਈ ਵਾਰ ਐਲੋਨ ਮਸਕ ਦੀ ਤਾਰੀਫ਼ ਕਰ ਚੁੱਕੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment