ਈਰਾਨ ਨੇ ਠੁਕਰਾਇਆ ਟਰੰਪ ਦਾ ਪ੍ਰਸਤਾਵ! ਰੱਖੀਆਂ ਪੰਜ ਸ਼ਰਤਾਂ

Global Team
2 Min Read

ਨਿਊਜ਼ ਡੈਸਕ: ਈਰਾਨ ਨੇ ਯੁੱਧ ਖਤਮ ਕਰਨ ਦੇ ਅਮਰੀਕੀ ਪ੍ਰਸਤਾਵ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ। ਈਰਾਨ ਨੇ ਅਮਰੀਕਾ ਨੂੰ ਪੰਜ ਸ਼ਰਤਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਵਿੱਚ ਹੋਰਮੁਜ਼ ਜਲਡਮਰੂ ‘ਤੇ ਪ੍ਰਭੂਸੱਤਾ ਸ਼ਾਮਿਲ ਹੈ। ਈਰਾਨ ਕਹਿੰਦਾ ਹੈ ਤੁਸੀਂ ਯੁੱਧ ਸ਼ੁਰੂ ਕੀਤਾ, ਅਸੀਂ ਇਸਨੂੰ ਖਤਮ ਕਰਾਂਗੇ। ਈਰਾਨ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜੰਗਬੰਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਇਸ ਪ੍ਰਸਤਾਵ ‘ਤੇ ਈਰਾਨ ਦੀ ਪਹਿਲੀ ਪ੍ਰਤੀਕਿਰਿਆ ਵਿੱਚ, ਤਹਿਰਾਨ ਨੇ 15-ਨੁਕਾਤੀ ਯੋਜਨਾ ਨੂੰ “ਬਹੁਤ ਜ਼ਿਆਦਾ” ਦੱਸ ਕੇ ਰੱਦ ਕਰ ਦਿੱਤਾ ਹੈ ਅਤੇ ਹੋਰਮੁਜ਼ ਜਲਡਮਰੂ ਉੱਤੇ ਪ੍ਰਭੂਸੱਤਾ ਸਮੇਤ ਮੰਗਾਂ ਦੀ ਇੱਕ ਨਵੀਂ ਸੂਚੀ ਜਾਰੀ ਕੀਤੀ ਹੈ।

ਰਿਪੋਰਟ ਅਨੁਸਾਰ ਤਹਿਰਾਨ ਨੇ ਪੰਜ ਨਵੀਆਂ ਮੰਗਾਂ ਰੱਖੀਆਂ ਹਨ, ਜਿਨ੍ਹਾਂ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਸ਼ੁਰੂ ਕੀਤੀ ਗਈ ਜੰਗ ਲਈ ਮੁਆਵਜ਼ਾ, ਈਰਾਨ ਦੇ ਲਗਾਤਾਰ ਦੁਸ਼ਮਣਾਂ ਦੁਆਰਾ ਹਮਲੇ ਨੂੰ ਪੂਰੀ ਤਰ੍ਹਾਂ ਰੋਕਣਾ ਸ਼ਾਮਿਲ ਹੈ।

 ਈਰਾਨੀ ਅਧਿਕਾਰੀਆਂ ਨੇ ਮੌਜੂਦਾ ਟਕਰਾਅ ਨੂੰ ਖਤਮ ਕਰਨ ਲਈ ਪੰਜ ਮੁੱਖ ਮੰਗਾਂ ਰੱਖੀਆਂ ਹਨ। 

ਹਮਲੇ ਅਤੇ ਕਤਲ ਬੰਦ ਕਰੋ।

ਸਾਰੇ ਮੋਰਚਿਆਂ ‘ਤੇ ਜੰਗ ਖਤਮ ਕਰੋ

ਦੁਬਾਰਾ ਜੰਗ ਨਹੀਂ ਹੋਣੀ ਚਾਹੀਦੀ, ਇੱਕ ਠੋਸ ਪ੍ਰਣਾਲੀ ਬਣਾਈ ਜਾਣੀ ਚਾਹੀਦੀ ਹੈ।

ਜੰਗ ਦੇ ਨੁਕਸਾਨ ਲਈ ਮੁਆਵਜ਼ਾ ਤੈਅ ਕੀਤਾ ਜਾਣਾ ਚਾਹੀਦਾ ਹੈ

ਹੋਰਮੁਜ਼ ਜਲਡਮਰੂ ਦੀ ਅੰਤਰਰਾਸ਼ਟਰੀ ਮਾਨਤਾ

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment