ਅਮਰੀਕੀ ਸੈਨਾ ‘ਚ ਕੰਮ ਕਰ ਰਹੇ ਸਿੱਖ ਅਫਸਰ ਨੂੰ ਹੁਣ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਮਿਲੀ ਇਜਾਜ਼ਤ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਸੈਨਾ ਵਿਚ ਕੰਮ ਕਰ ਰਹੇ ਇਕ ਸਿੱਖ ਅਫਸਰ ਨੂੰ ਹੁਣ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹਾਲਾਂਕਿ, ਇਸ ਇਜਾਜ਼ਤ ਲਈ ਕੁਝ ਚੇਤਾਵਨੀਆਂ ਵੀ ਹਨ । ਯੂ.ਐੱਸ. ਮਰੀਨ ਕੋਰਪਸ ਦੇ ਲੈਫਟੀਨੈਂਟ ਸੁਖਬੀਰ ਤੂਰ  ਨੂੰ ਆਪਣੀ ਰੋਜ਼ਾਨਾ ਦੀ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਪਰ ਜੇਕਰ ਉਹਨਾਂ ਦੀ ਡਿਊਟੀ ਕਿਸੇ ਹਿੰਸਾਗ੍ਰਸਤ ਜਗ੍ਹਾ ‘ਤੇ ਲੱਗਦੀ ਹੈ ਤਾਂ ਉਹ ਅਜਿਹਾ ਨਹੀਂ ਕਰ ਪਾਉਣਗੇ। ਨਾਲ ਹੀ ਜੇਕਰ ਕਿਸੇ ਯੂਨਿਟ ਦਾ ਸਮਾਰੋਹ ਹੁੰਦਾ ਹੈ ਤਾਂ ਉੱਥੇ ਪੂਰੀ ਵਰਦੀ ਪਾਉਣ ਦੇ ਤਹਿਤ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ।

ਲੈਫਟੀਨੈਂਟ ਸੁਖਬੀਰ ਤੂਰ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਯੂਐਸ ਮਰੀਨਜ਼ ਦੁਆਰਾ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ।ਲੈਫਟੀਨੈਂਟ ਸੁਖਬੀਰ ਤੂਰ ਜੋ ਪਿਛਲੇ ਪੰਜ ਸਾਲ ਤੋਂ ਇਸ ਅਧਿਕਾਰ ਲਈ ਸੰਘਰਸ਼ ਕਰ ਰਹੇ ਸਨ, ਉਹਨਾਂ ਨੂੰ ਰੋਜ਼ਾਨਾ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਲੈਫਟੀਨੈਂਟ ਤੂਰ ਨੇ ਸਾਲ 2017 ਵਿੱਚ ਕਾਲਜ ਤੋਂ ਬਾਅਦ ਯੂਐਸ ਮਰੀਨ ਜੁਆਇਨ ਕੀਤੀ ਸੀ ਉਦੋਂ ਤੋਂ ਹੀ ਉਹਨਾਂ ਨੂੰ ਪੱਗ ਬੰਨ੍ਹਣ ਨੂੰ ਲੈਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਇਸ ‘ਤੇ ਲੈਫਟੀਨੈਂਟ ਤੂਰ ਦਾ ਕਹਿਣਾ ਹੈ ਕਿ ਹਾਲੇ ਉਹਨਾਂ ਨੂੰ ਇਸ ਮਾਮਲੇ ਵਿਚ ਕੁਝ ਜਿੱਤ ਮਿਲੀ ਹੈ ਪਰ ਅੱਗੇ ਦੀ ਲੜਾਈ ਹਾਲੇ ਜਾਰੀ ਹੈ। ਉਹਨਾਂ ਕਿਹਾ ਕਿ  ਹੁਣ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਆਪਣੇ ਦੇਸ਼ ਅਤੇ ਆਪਣੀਆਂ ਧਾਰਮਿਕ ਭਾਵਨਾਵਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਨਹੀਂ ਪਵੇਗਾ। ਉਹ ਦੋਹਾਂ ਨੂੰ ਇਕੱਠੇ ਲੈ ਕੇ ਅੱਗੇ ਵੱਧ ਸਕਦੇ ਹਨ।

- Advertisement -

Share this Article
Leave a comment