WWE ਦੇ ਨਾਮੀ ਰੈਸਲਰ ਦੀ ਰਿੰਗ ‘ਚ ਫਾਈਟ ਦੌਰਾਨ ਹੋਈ ਮੌਤ, VIDEO

TeamGlobalPunjab
2 Min Read

ਲੰਦਨ ਤੋਂ ਰੈਸਲਿੰਗ ਜਗਤ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਇੱਕ ਪ੍ਰੋਫੈਸ਼ਨਲ ਰੈਸਲਰ ਨੇ ਰਿੰਗ ਵਿੱਚ ਹੀ ਦਮ ਤੋੜ ਦਿੱਤਾ। WWE ਦੇ ਮੁਕਾਬਲੇ ‘ਚ ਸਿਲਵਰ ਕਿੰਗ ਦੇ ਨਾਮ ਤੋਂ ਮਸ਼ਹੂਰ ਮੈਕਸਿਕੋ ਦੇ ਰੈਸਲਰ ਸੇਜਾਰ ਬੈਰਨ ਇੱਕ ਪ੍ਰੋਫੈਸ਼ਨਲ ਮੈਚ ਵਿੱਚ ਆਪਣੇ ਮੁਕਾਬਲੇਬਾਜ਼ ਨਾਲ ਗੁਰੇਰਾ ਨਾਲ ਲੜ੍ਹ ਰਹੇ ਸਨ। ਅਚਾਨਕ ਉਹ ਬੇਸੁੱਧ ਹੋ ਕੇ ਹੇਠਾਂ ਡਿੱਗ ਗਏ ਤੇ ਫਿਰ ਕਦੇ ਉਠ ਨਹੀਂ ਸਕੇ। ਆਯੋਜਕਾਂ ਦੇ ਮੁਤਾਬਕ ਉਨ੍ਹਾਂ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ ਤੇ ਉਹ 51 ਸਾਲ ਦੇ ਸਨ।

ਦ ਗਰੇਟੈਸਟ ਸ਼ੋਅ ਆਫ ਲੂਚਾ ਲਿਬਰੇ ‘ਚ ਸਿਲਵਰ ਕਿੰਗ ਜਦੋਂ ਫਾਈਟ ਦੇ ਦੌਰਾਨ ਅਚਾਨਕ ਗਿਰੇ ਤਾਂ ਦਰਸ਼ਕਾਂ ਸਮੇਤ ਸਾਰਿਆਂ ਨੂੰ ਅਜਿਹਾ ਲਗਿਆ ਕਿ ਇਹ ਸ਼ੋਅ ਦਾ ਹਿੱਸਾ ਹੈ। ਗੁਰੇਰਾ ਵੀ ਉਸ ਨੂੰ ਹੇਠਾਂ ਦੱਬ ਕੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੇਜਾਰ ਬੈਰਨ ਜਦੋਂ ਰੈਫਰੀ ਦੇ ਕਹਿਣ ‘ਤੇ ਵੀ ਨਹੀਂ ਉੱਠਿਆ ਤਾਂ ਡਾਕਟਰਾਂ ਦੀ ਟੀਮ ਨੂੰ ਰਿੰਗ ‘ਚ ਬੁਲਾਇਆ ਗਿਆ ਉਸ ਤੋਂ ਬਾਅਦ ਸ਼ੋਅ ਦੇ ਆਰਗਨਾਈਜ਼ਰਸ ਨੇ ਸਟੇਡੀਅਮ ਖਾਲੀ ਕਰਵਾ ਲਿਆ।

ਹਾਲਾਂਕਿ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾ ਬਾਹਰ ਨਿਕਲ ਆਇਆ। ਲੋਕਾਂ ਨੇ ਆਯੋਜਕਾਂ ਦੇ ਰਵਈਏ ਦੀ ਜ਼ਬਰਦਸਤ ਅਲੋਚਨਾ ਕੀਤੀ ਹੈ। ਦੱਸ ਦੇਈਏ ਕਿ ਕਾਫ਼ੀ ਦੇਰ ਤੱਕ ਉਨ੍ਹਾਂ ਦੀ ਮੌਤ ਨੂੰ ਲੈ ਕੇ ਕੰਫਿਊਜਨ ਬਣੀ ਹੋਈ ਸੀ। ਸਾਰੇ ਲੋਕ ਇਸ ਨੂੰ ਮੈਚ ਦਾ ਹਿੱਸਾ ਸੱਮਝ ਰਹੇ ਸਨ , ਜਿਸਦੇ ਕਾਰਨ ਰਿੰਗ ਵਿੱਚ ਡਾਕਟਰਾਂ ਨੂੰ ਦੇਰ ਨਾਲ ਭੇਜਿਆ ਗਿਆ। ਇਸ ਦੇਰੀ ਨੂੰ ਹੀ ਲੋਕ ਉਨ੍ਹਾਂ ਦੀ ਮੌਤ ਦੀ ਵੱਡੀ ਵਜ੍ਹਾ ਮਨ ਰਹੇ ਹਨ।

ਦਰਸ਼ਕਾਂ ਨੇ ਇੱਕ ਦੂੱਜੇ ਨੂੰ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਕਿਹਾ ਗਿਆ ਕਿ ਉਹ ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ ਹਨ ਤੇ ਫਿਰ ਰਿੰਗ ਵਿੱਚ ਰੋਸ਼ਨੀ ਘੱਟ ਹੋ ਗਈ ਪਰ ਫਿਰ ਕੁੱਝ ਹੀ ਮਿੰਟਾਂ ਬਾਅਦ ਸਾਰਿਆਂ ਨੂੰ ਸਟੇਡੀਅਮ ਛੱਡਣ ਲਈ ਕਿਹਾ ਗਿਆ। ਇੱਥੇ ਤੱਕ ਕਿ ਜਦੋਂ ਲੋਕ ਸਟੇਡੀਅਮ ਤੋਂ ਬਾਹਰ ਜਾ ਰਹੇ ਸਨ ਉਸ ਵੇਲੇ ਵੀ ਕੋਈ ਪੇਸ਼ੇਵਰ ਡਾਕਟਰ ਰਿੰਗ ਵਿੱਚ ਮੌਜੂਦ ਨਹੀਂ ਸੀ।

Share This Article
Leave a Comment