ਨੇਪਾਲ ਦੀ ਸੰਸਦ ਨੇ ਭਾਰਤੀ ਖੇਤਰ ਨੂੰ ਸ਼ਾਮਲ ਕਰਨ ਵਾਲੇ ਨਵੇਂ ਨਕਸ਼ੇ ਨੂੰ ਕੀਤਾ ਪਾਸ

TeamGlobalPunjab
2 Min Read

ਕਾਠਮੰਡੂ/ਨਵੀਂ ਦਿੱਲੀ: ਨੇਪਾਲ ਦੀ ਸੰਸਦ ਵਿੱਚ ਸ਼ਨੀਵਾਰ ਨੂੰ ਉਸ ਨਵੇਂ ਨਕਸ਼ੇ ਨੂੰ ਪਾਸ ਕਰ ਦਿੱਤਾ ਜਿਸ ਵਿੱਚ ਭਾਰਤੀ ਖੇਤਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਕਸ਼ੇ ਨੂੰ ਅਪਡੇਟ ਕਰਨ ਲਈ ਇੱਕ ਸੰਵਿਧਾਨ ਸੋਧ ਬਿੱਲ ‘ਤੇ ਵੋਟ ਕਰਣ ਲਈ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਸਦਨ ਵਿੱਚ 275 ਮੈਂਬਰਾਂ ‘ਚੋਂ 258 ਮੈਂਬਰ ਮੌਜੂਦ ਸਨ ਅਤੇ ਸਭ ਨੇ ਨਵੇਂ ਨਕਸ਼ੇ ਦੇ ਪੱਖ ਵਿੱਚ ਵੋਟਾਂ ਪਾਈਆ। ਇਸ ਦੇ ਵਿਰੋਧ ਵਿੱਚ ਇੱਕ ਵੀ ਵੋਟ ਨਹੀਂ ਪਾਈ ਗਈ।

ਇਸ ਨਕਸ਼ੇ ਵਿੱਚ ਪਹਾੜੀ ‘ਤੇ ਸਥਿਤ ਭਾਰਤ ਦੇ ਕੁੱਝ ਹਿੱਸਿਆਂ ਨੂੰ ਨੇਪਾਲ ਨੇ ਆਪਣਾ ਦੱਸਿਆ ਹੈ। ਭਾਰਤ ਵੱਲੋਂ ਇਸ ਨਕਸ਼ੇ ਨੂੰ ਲੈ ਕੇ ਰੋਸ ਜਤਾਇਆਂ ਜਾ ਚੁੱਕਿਆਂ ਹੈ। ਰਿਪੋਰਟਾਂ ਮੁਤਾਬਕ ਸੰਸਦ ਦੇ ਬੁਲਾਰੇ ਨੇ ਕਿਹਾ ਕਿ ਪ੍ਰਤਿਨਿੱਧੀ ਸਭਾ ਦੇ ਸਾਹਮਣੇ ਸੋਧ ਬਿੱਲ ਨੂੰ ਬਹਿਸ ਲਈ ਰੱਖਿਆ ਹੈ ਬਹਿਸ ਖ਼ਤਮ ਹੋਣ ਤੋਂ ਬਾਅਦ ਇਸ ‘ਤੇ ਵੋਟਿੰਗ ਕੀਤੀ ਜਾਵੇਗੀ।

ਉਨ੍ਹਾਂ ਨੇ ਕਥਿਤ ਤੌਰ ‘ਤੇ ਕਿਹਾ ਕਿ ਸਦਨ ਵਿੱਚ ਇਸ ਬਿਲ ਨੂੰ ਵੋਟਿੰਗ ਲਈ ਅੱਜ ਰੱਖਣ ‘ਤੇ ਕੰਮ ਚੱਲ ਰਿਹਾ ਹੈ। ਪਿਛਲੇ ਮਹੀਨੇ ਨੇਪਾਲ ਦੀ ਸੱਤਾਧਾਰੀ ਪਾਰਟੀ ਨੇ ਇਸ ਨਕਸ਼ੇ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਜਤਾਉਂਦੇ ਹੋਏ ਕਿਹਾ ਸੀ ਕਿ ਇਹ ਕਦਮ ਇੱਕ ਪਾਸੇ ਹੈ ਅਤੇ ਇਤਿਹਾਸਿਕ ਤੱਥਾਂ ‘ਤੇ ਅਧਾਰਿਤ ਨਹੀਂ ਹੈ। ਵਿਰੋਧੀ ਪਾਰਟੀ ਨੇਪਾਲੀ ਕਾਂਗਰਸ ਨੇ ਕਿਹਾ ਕਿ ਉਹ ਇਸ ਸੋਧ ਦੇ ਪੱਖ ਵਿੱਚ ਹੀ ਵੋਟ ਕਰੇਗੀ।

Share this Article
Leave a comment