WHO ਨੇ ਦੱਸਿਆ Omicron ਖਿਲਾਫ ਮੌਜੂਦਾ ਵੈਕਸੀਨ ਕੰਮ ਕਰੇਗੀ ਜਾਂ ਨਹੀਂ

TeamGlobalPunjab
1 Min Read

ਨਿਊਜ਼ ਡੈਸਕ: ਕੋਰੋਨਵਾਇਰਸ ਦੇ ਨਵੇਂ ਰੂਪ ਓਮੀਕਰੋਨ ਨੂੰ ਲੈ ਕੇ ਪੂਰੀ ਦੁਨੀਆ ਡਰੀ ਹੋਈ ਹੈ। ਇਸ ਨੂੰ ਲੈ ਕੇ ਡਰ ਦਾ ਮਾਹੌਲ ਵੀ ਇਸ ਕਾਰਨ ਬਣਿਆ ਹੋਇਆ ਹੈ, ਕਿਉਂਕਿ ਜਾਣਕਾਰ ਇਸ ਨੂੰ ਡੇਲਟਾ ਵੇਰੀਐਂਟ ਤੋਂ ਵੀ ਖਰਤਨਾਕ ਦੱਸ ਰਹੇ ਹਨ। ਇਸ ਸਭ ਦੇ ਵਿਚਾਲੇ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਵਿਰੁੱਧ ਮੌਜੂਦਾ ਟੀਕਿਆਂ ਦੀ ਪ੍ਰਭਾਵਸ਼ੀਲਤਾ ਬਾਰੇ ਚਿੰਤਾਵਾਂ ਨੂੰ ਦੂਰ ਕਰ ਦਿੱਤਾ ਹੈ।

WHO ਦੇ ਇੱਕ ਉੱਚ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਓਮੀਕਰੋਨ ਪਹਿਲਾਂ ਆਏ ਵੈਰੀਐਂਟਜ਼ ਨਾਲੋਂ ਜ਼ਿਆਦਾ ਗੰਭੀਰ ਹੈ, ਜਾਂ ਮੌਜੂਦਾ ਟੀਕੇ ਇਸਦੇ ਵਿਰੁੱਧ ਅਸਫ਼ਲ ਹੋ ਜਾਣਗੇ।

ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਡਾਇਰੈਕਟਰ ਮਾਈਕਲ ਰਿਆਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਸ ਵੇਲੇ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਓਮੀਕਰੋਨ ਬਹੁਤ ਜ਼ਿਆਦਾ ਫੈਲਣ ਵਾਲਾ, ਡੇਲਟਾ ਵਰਗੇ ਪਿਛਲੇ ਕੋਵਿਡ -19 ਰੂਪਾਂ ਨਾਲੋਂ ਵਧੇਰੇ ਗੰਭੀਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦਾ ਵੀ ਕੋਈ ਆਧਾਰ ਨਹੀਂ ਹੈ ਕਿ ਮੌਜੂਦਾ ਵੈਕਸੀਨ ਇਸ ‘ਤੇ ਅਸਰ ਨਹੀਂ ਕਰੇਗੀ।

WHO ਨੇ ਕਿਹਾ ਸਾਡੇ ਕੋਲ ਬਹੁਤ ਪ੍ਰਭਾਵਸ਼ਾਲੀ ਟੀਕੇ ਹਨ ਜੋ ਹੁਣ ਤੱਕ ਦੇ ਸਾਰੇ ਰੂਪਾਂ ਦੇ ਵਿਰੁੱਧ ਪ੍ਰਭਾਵਸ਼ਾਲੀ ਸਾਬਤ ਹੋਏ ਹਨ। ਇਸ ਲਈ ਓਮੀਕਰੋਨ ਖਿਲਾਫ ਮੌਜੂਦਾ ਵੈਕਸੀਨ ‘ਤੇ ਭਰੋਸਾ ਨਾਂ ਕਰਨ ਦਾ ਕੋਈ ਕਾਰਨ ਨਹੀਂ ਹੈ।

- Advertisement -

Share this Article
Leave a comment