ਲਾਰਡ ਬੇਡਨ ਪਾਵਲ ਨੂੰ ਸਮਰਪਿਤ ਹੈ ਅੰਤਰਰਾਸ਼ਟਰੀ ਸੋਚ ਦਿਵਸ

TeamGlobalPunjab
2 Min Read

-ਅਵਤਾਰ ਸਿੰਘ

ਸਕਾਊਟ ਸ਼ਬਦ ਮਿਲਟਰੀ ਦਾ ਸ਼ਬਦ ਹੈ। ਫੌਜ ਵਿੱਚ ਸਕਾਊਟ ਆਮ ਤੌਰ ‘ਤੇ ਇਕ ਫੌਜੀ ਹੁੰਦਾ ਹੈ ਜੋ ਆਪਣੀ ਚੁਸਤੀ ਤੇ ਦਲੇਰੀ ਨਾਲ ਆਪਣੀ ਫੌਜ ਤੋਂ ਅੱਗੇ ਜਾ ਕੇ ਦੁਸ਼ਮਣ ਦੇ ਟਿਕਾਣਿਆਂ ਦਾ ਪਤਾ ਕਰਨ ਅਤੇ ਉਸ ਸਬੰਧੀ ਆਪਣੇ ਸੈਨਾਪਤੀ ਨੂੰ ਰਿਪੋਰਟ ਦੇਣ ਲਈ ਚੁਣਿਆ ਜਾਂਦਾ ਹੈ।

ਇਸ ਤੋਂ ਇਲਾਵਾ ਸ਼ਾਂਤੀ ਸਕਾਊਟ ਵੀ ਹੁੰਦੇ ਹਨ ਜੋ ਸ਼ਾਂਤੀ ਸਮੇਂ ਕੰਮ ਕਰਦੇ ਹਨ।ਲਾਰਡ ਬੇਡਨ ਪਾਵਲ ਦਾ ਪੂਰਾ ਨਾਮ ਰਾਬਰਟ ਸਟੀਫਨਸਨ ਸਮਿਥ ਬੇਡਨ ਪਾਵਲ ਸੀ।ਉਸਦਾ ਜਨਮ 22 ਫਰਵਰੀ 1857 ਨੂੰ ਇੰਗਲੈਂਡ ਦੇ ਸ਼ਹਿਰ ਲੰਡਨ ਵਿੱਚ ਹੋਇਆ।

ਮੁੱਢਲੀ ਪੜਾਈ ਉਪਰੰਤ ਹੁਸ਼ਿਆਰ ਹੋਣ ਕਾਰਨ 26 ਸਾਲ ਦੀ ਉਮਰ ਵਿਚ ਕੈਪਟਨ ਬਣ ਕੇ ਅਫਰੀਕਾ ਚਲਾ ਗਿਆ।ਹਾਲੈਂਡ ਹੇਠਲੇ ਦੱਖਣੀ ਅਫਰੀਕਾ ਦੇ ਸ਼ਹਿਰ ਮੈਫਕਿੰਗ ‘ਤੇ ਕਬਜਾ ਕਰਨ ਲਈ ਲਾਰਡ ਬੇਡਨ ਪਾਵਲ ਨੂੰ ਕਮਾਂਡ ਸੌਂਪੀ ਗਈ।

- Advertisement -

13 ਮਈ 1899 ਨੂੰ ਹਾਲੈਂਡ ਨਾਲ ਯੁੱਧ ਸ਼ੁਰੂ ਹੋਇਆ।ਉਸਨੇ ਉਥੋਂ ਦੇ ਨੌਜਵਾਨਾਂ ਨੂੰ ਆਪਣੇ ਨਾਲ ਰਲਾ ਕੇ ਮੈਫਕਿੰਗ ਤੇ ਜਿੱਤ ਪ੍ਰਾਪਤ ਕੀਤੀ।1901 ਨੂੰ ਇੰਗਲੈਂਡ ਪਰਤਣ ‘ਤੇ ਮਹਾਰਾਣੀ ਵਿਕਟੋਰੀਆ ਨੇ ਉਨ੍ਹਾਂ ਨੂੰ ਮੇਜਰ ਜਨਰਲ ਦੀ ਤਰੱਕੀ ਨਾਲ ਸਨਮਾਨਿਆ।

ਪਾਵਲ ਨੇ ਤਜਰਬੇ ਤੋਂ ਸੋਚਿਆ ਕਿ ਨੌਜਵਾਨਾਂ ਨੂੰ ਅਜਿਹੀ ਟਰੇਨਿੰਗ ਦਿੱਤੀ ਜਾਵੇ ਜੋ ਉਹ ਦੇਸ਼ ਲਈ ਸੱਚੇ ਨਿਸ਼ਕਾਮ, ਸੇਵਕ, ਬਹਾਦਰ ਅਤੇ ਯੋਗ ਨਾਗਰਿਕ ਸਿੱਧ ਹੋ ਸਕਦੇ ਹਨ।

ਭਾਰਤ ਵਿੱਚ ਸਕਾਊਟਿੰਗ ਸਭ ਤੋਂ ਪਹਿਲਾਂ 13 ਅਕਤੂਬਰ 1916 ਨੂੰ ਮਦਰਾਸ ਵਿਖੇ ਸ਼ੁਰੂ ਹੋਈ।ਬੈਡਨ ਪਾਵਲ ਦਾ 7 ਜਨਵਰੀ 1941 ਨੂੰ ਕੀਨੀਆ (ਅਫਰੀਕਾ) ਵਿੱਚ ਦਿਹਾਂਤ ਹੋ ਗਿਆ।ਉਨ੍ਹਾਂ ਦੇ ਜਨਮ ਦਿਨ 22 ਫਰਵਰੀ ਨੂੰ ਸਮਰਪਿਤ ‘ਅੰਤਰਰਾਸ਼ਟਰੀ ਸਕਾਊਟਿੰਗ ਸੋਚ ਦਿਵਸ’ ਮਨਾਇਆ ਜਾਂਦਾ ਹੈ।ਉਨਾਂ ਵਲੋਂ ਸ਼ੁਰੂ ਕੀਤੀ ਲਹਿਰ 165 ਦੇਸ਼ਾਂ ਵਿਚ ਚਲਾਈ ਜਾ ਰਹੀ ਹੈ।

Share this Article
Leave a comment