ਯਰੂਸ਼ਲਮ : ਇਜ਼ਰਾਈਲ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਕਰ ਲਈ ਗਈ ਹੈ। ਇਸਾਕ ਹਰਜੋ਼ਗ ਨੂੰ ਇਜ਼ਰਾਈਲ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ । ਯਹੂਦੀ ਏਜੰਸੀ ਦੇ ਚੇਅਰਮੈਨ ਆਈਜ਼ੈਕ ਹਰਜ਼ੋਗ,ਇਜ਼ਰਾਈਲ ਦੇ 11ਵੇਂ ਰਾਸ਼ਟਰਪਤੀ ਹਨ। ਇਸਾਕ ਹਰਜ਼ੋਗ ਦੇ ਪਿਤਾ ਚੈਮ ਹਰਜ਼ੋਗ ਇਜ਼ਰਾਈਲ ਦੇ ਛੇਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਅ ਚੁੱਕੇ ਹਨ ।
ਹਰਜੋ਼ਗ ਨੂੰ ਬੁੱਧਵਾਰ ਨੂੰ ਕਨੈਸੇੱਟ (ਇਜ਼ਰਾਈਲ ਦੀ ਸੰਸਦ) ਵਿਚ 87 ਵੋਟਾਂ ਮਿਲੀਆਂ । ਉਨ੍ਹਾਂ ਬੈਲੇਟ ਰਾਹੀਂ ਹੋਈ ਚੋਣ ਵਿਚ ਆਪਣੇ ਵਿਰੋਧੀ ਅਤੇ ਇਕਲੌਤੇ ਹੋਰ ਉਮੀਦਵਾਰ ਇਜ਼ਰਾਈਲ ਦੇ ਵਿਦਿਅਕ ਪੁਰਸਕਾਰ ਜੇਤੂ ਮਰੀਅਮ ਪੈਰੇਟਜ਼ ਨੂੰ ਹਰਾਇਆ।
ਹਰਜੋ਼ਗ ਨੇ ਚੋਣ ਜਿੱਤਣ ਤੋਂ ਬਾਅਦ ਕਨੈਸੇੱਟ ਵਿਖੇ ਟਿੱਪਣੀ ਕਰਦਿਆਂ ਕਿਹਾ, “ਸਾਨੂੰ ਅੰਤਰਰਾਸ਼ਟਰੀ ਪੱਧਰ ‘ਤੇ ਇਜ਼ਰਾਈਲ ਦੀ ਸਥਿਤੀ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਇਜ਼ਰਾਈਲੀ ਲੋਕਤੰਤਰ ਦੀ ਰੱਖਿਆ ਕਰਨੀ ਚਾਹੀਦੀ ਹੈ।”
ਮਰੀਅਮ ਪੈਰੇਟਜ਼, ਜੋ ਇਜ਼ਰਾਈਲ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਸੀ, ਨੇ ਹਰਜੋਗ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੰਦਿਆਂ ਕਿਹਾ ਕਿ “ਅਸੀਂ ਇਕ ਯੋਗ ਰਾਸ਼ਟਰਪਤੀ ਚੁਣਿਆ ਜੋ ਸਾਡੇ ਦੇਸ਼ ਦਾ ਸਨਮਾਨ ਵਧਾਏਗਾ।”
(ਮਰੀਅਮ ਪੈਰੇਟਜ਼) (ਇਸਾਕ ਹਰਜੋ਼ਗ)
ਮੌਜੂਦਾ ਰਾਸ਼ਟਰਪਤੀ ਰੀਵੇਨ ਰਿਵਲਿਨ 9 ਜੁਲਾਈ ਨੂੰ ਆਪਣਾ ਸੱਤ ਸਾਲ ਦਾ ਕਾਰਜਕਾਲ ਪੂਰਾ ਕਰ ਰਹੇ ਹਨ ਅਤੇ ਦੁਬਾਰਾ ਚੋਣ ਲੜਨ ਦੇ ਯੋਗ ਨਹੀਂ ਹਨ।