PSEB ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ ਜਾਰੀ

TeamGlobalPunjab
2 Min Read

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਦੀ ਅਪ੍ਰੈਲ ਮਹੀਨੇ ਵਿੱਚ ਹੋਣ ਵਾਲੀ ਟਰਮ-2 ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਮਹਿਰੋਕ ਨੇ ਦੱਸਿਆ ਕਿ 8ਵੀਂ ਜਮਾਤ ਦੀ ਪ੍ਰੀਖਿਆ 7 ਅਪ੍ਰੈਲ ਨੂੰ ਸ਼ੁਰੂ ਹੋਵੇਗੀ।

ਪ੍ਰੀਖਿਆਵਾਂ ਸਵੇਰੇ 10 ਵਜੇ ਸ਼ੁਰੂ ਹੋਣਗੀਆਂ ਤੇ ਪਹਿਲਾ ਪੇਪਰ  ਪਹਿਲੀ ਭਾਸ਼ਾ, ਪੰਜਾਬੀ, ਹਿੰਦੀ, ਉਰਦੂ ਦਾ ਪੇਪਰ, 11 ਅਪ੍ਰੈਲ ਨੂੰ ਅੰਗਰੇਜ਼ੀ, 12 ਅਪ੍ਰੈਲ ਨੂੰ ਸਵਾਗਤ ਜ਼ਿੰਦਗੀ, 13 ਅਪ੍ਰੈਲ ਨੂੰ ਵਿਗਿਆਨ, 16 ਅਪ੍ਰੈਲ ਨੂੰ ਗਣਿਤ, 18 ਅਪ੍ਰੈਲ ਨੂੰ ਸਮਾਜਿਕ ਵਿਗਿਆਨ, 19 ਅਪ੍ਰੈਲ ਨੂੰ ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ, 20 ਅਪ੍ਰੈਲ ਨੂੰ ਕੰਪਿਊਟਰ ਸਾਇੰਸ, 21 ਅਪ੍ਰੈਲ ਨੂੰ ਸਿਹਤ ਤੇ ਸਰੀਰਕ ਸਿੱਖਿਆ, 22 ਅਪ੍ਰੈਲ ਨੂੰ ਚੋਣ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।

ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ’ਚ ਕੋਵਿਡ-19 ਪ੍ਰਤੀ ਸਾਰੇ ਮਾਪਦੰਡਾਂ ਦਾ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਪ੍ਰਤੀ ਸੁਪਰੰਡਟ ਤੇ ਹੋਰ ਅਮਲਾ ਪੂਰੀ ਤਰ੍ਹਾਂ ਮੁਸਤੈਦ ਰਹੇਗਾ। ਉਨ੍ਹਾਂ ਕਿਹਾ ਕਿ 10 ਵਜੇ ਸਵੇਰ ਦੇ ਸੈਸ਼ਨ ’ਚ ਹੋਣ ਵਾਲੀਆਂ ਪ੍ਰੀਖਿਆਵਾਂ ਵਾਸਤੇ ਵਿਦਿਆਰਥੀਆਂ ਨੂੰ 15 ਮਿੰਟਾਂ ਦਾ ਸਮਾਂ ਪ੍ਰਸ਼ਨ-ਪੱਤਰ ਪੜ੍ਹਨ ਲਈ ਦਿੱਤਾ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment