H-1B visa: ਭਾਰਤੀ ਆਈ.ਟੀ. ਕੰਪਨੀਆਂ ਦੀਆਂ ਅਰਜ਼ੀਆਂ ਨੂੰ ਅਮਰੀਕਾ ‘ਚ ਵੱਡੇ ਪੱਧਰ ‘ਤੇ ਕੀਤਾ ਗਿਆ ਰੱਦ

TeamGlobalPunjab
2 Min Read

ਵਾਸ਼ਿੰਗਟਨ: ਐਚ -1 ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਾਰੋਬਾਰ ਲਈ ਵਿਦੇਸ਼ੀ ਕਾਮਿਆਂ ਦੀ ਨਿਯੁਕਤੀ ਕਰਨ ਦੀ ਮੰਜ਼ੂਰੀ ਦਿੰਦਾ ਹੈ ਜਿਸ ਲਈ ਸਿਧਾਂਤਕ ਜਾਂ ਤਕਨੀਕੀ ਮਹਾਰਤ ਦੀ ਲੋੜ ਹੁੰਦੀ ਹੈ।

ਅਧਿਕਾਰਤ ਅੰਕੜਿਆਂ ਦੇ ਅਧਿਐਨ ਅਨੁਸਾਰ, ਯੂਐਸ ਕੰਪਨੀਆਂ ਦੇ ਮੁਕਾਬਲੇ, ਟੀਸੀਐਸ ਅਤੇ ਇੰਫੋਸਿਸ ਵਰਗੀਆਂ ਭਾਰਤੀ ਆਈ ਟੀ ਕੰਪਨੀਆਂ ਲਈ ਸਾਲ 2019 ਵਿੱਚ ਹਰ ਪੰਜਵੀਂ ਪਟੀਸ਼ਨ ‘ਚੋਂ, ਐਚ -1 ਬੀ ਵੀਜ਼ਾ ਲਈ ਅਰਜ਼ੀ ਨੂੰ ਅਮਰੀਕਾ ਨੇ ਖਾਰਜ ਕਰ ਦਿੱਤਾ ਹੈ। ਅਮਰੀਕਾ ਵਿਚ ਵੀਜ਼ਾ ਅਰਜ਼ੀ ਰੱਦ ਕਰਨ ਦੀ ਇਹ ਬਹੁਤ ਉੱਚੀ ਦਰ ਰਹੀ ਹੈ। ਤਕਨੀਕੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਕਿਰਾਏ ‘ਤੇ ਦੇਣ ਲਈ ਇਸ ਵੀਜ਼ਾ ‘ਤੇ ਨਿਰਭਰ ਕਰਦੀਆਂ ਹਨ। ਹਾਲਾਂਕਿ, 2019 ਵਿੱਚ, ਐਚ -1 ਬੀ ਵੀਜ਼ਾ ਰੱਦ ਕਰਨ ਦੀ ਦਰ 21 ਫੀਸਦੀ ਸੀ, ਜੋ ਕਿ 2018 ਵਿੱਚ 24 ਫੀਸਦੀ ਤੋਂ ਥੋੜੀ ਘੱਟ ਹੈ।

ਨੈਸ਼ਨਲ ਫਾਉਂਡੇਸ਼ਨ ਫਾਰ ਅਮੈਰੀਕਨ ਪਾਲਿਸੀ ਦੇ ਅਨੁਸਾਰ, ਇਹ ਦਰ ਭਾਰਤ ਵਿਚ ਟੀਸੀਐਸ, ਵਿਪਰੋ ਜਾਂ ਇਨਫੋਸਿਸ ਵਰਗੀਆਂ ਆਈਟੀ ਕੰਪਨੀਆਂ ਲਈ ਬਹੁਤ ਜ਼ਿਆਦਾ ਹੈ, ਜਦਕਿ ਐਮਾਜ਼ਨ ਜਾਂ ਗੂਗਲ ਵਰਗੀਆਂ ਅਮਰੀਕੀ ਕੰਪਨੀਆਂ ਲਈ ਇਹ ਬਹੁਤ ਘੱਟ ਹੈ।

ਭਾਰਤੀ ਕੰਪਨੀਆਂ ਨੂੰ ਨੁਕਸਾਨ

- Advertisement -

ਸਾਲ 2019 ਵਿੱਚ ਟੀਸੀਐੱਸ ਅਤੇ ਇੰਫੋਸਿਸ ਵਰਗੀ ਭਾਰਤੀ ਆਈਟੀ ਕੰਪਨੀਆਂ ਵਿੱਚ ਐੱਚ-1 ਬੀ ਵੀਜ਼ਾ ਆਵੇਦਨ ਦੇ ਇਨਕਾਰ ਦੀ ਦਰ ਕ੍ਰਮਵਾਰ: 31 ਅਤੇ 35 ਫੀਸਦੀ ਰਹੀ ਜਦੋਂ ਕਿ ਵਿਪ੍ਰੋ ਅਤੇ ਟੈਕ ਮਹਿੰਦਰਾ ਲਈ ਇਹ 47 ਅਤੇ 37 ਫ਼ੀਸਦੀ ਰਹੀ। ਇਸ ਦੇ ਠੀਕ ਉਲਟ ਐਮਾਜ਼ਨ ਅਤੇ ਗੂਗਲ ਲਈ ਇਹ ਵੀਜ਼ਾ ਆਵੇਦਨ ਖਾਰਜ ਕਰਨ ਦੀ ਦਰ ਸਿਰਫ਼ ਚਾਰ ਫੀਸਦੀ ਰਹੀ। ਮਾਈਕਰੋਸਾਫਟ ਲਈ ਇਹ ਛੇ ਫੀਸਦੀ ਅਤੇ ਫੇਸਬੁੱਕ – ਵਾਲਮਾਰਟ ਲਈ ਸਿਰਫ ਤਿੰਨ ਫ਼ੀਸਦੀ ਰਹੀ ।

Share this Article
Leave a comment