ਵਿਸ਼ਵ ਰੈੱਡ ਕਰਾਸ ਦਿਵਸ – ਦੀਨ ਦੁਖੀਆਂ ਲਈ ਪਰਉਪਕਾਰੀ ਸੰਸਥਾ

TeamGlobalPunjab
6 Min Read

-ਅਵਤਾਰ ਸਿੰਘ

ਰੈੱਡ ਕਰਾਸ ਦਿਵਸ ਰੈੱਡ, ਕਰਾਸ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਹਨ ਜਦਕਿ ਸੇਵਾ ਦੇ ਪੁੰਜ ਭਾਈ ਘਨਈਆ ਜੀ ਨੇ ਹੈਨਰੀ ਡਿਊਨਾ ਦੇ ਜਨਮ ਤੋਂ 124 ਸਾਲ ਪਹਿਲਾਂ (1704) ਵਿੱਚ ਹੀ ਰੈਡ ਕਰਾਸ ਦੀ ਨੀਂਹ ਰੱਖ ਦਿੱਤੀ ਸੀ। ਭਾਈ ਘਨਈਆ ਜੀ ਦੇ ਜਨਮ ਤਾਰੀਖ ਨਾ ਪਤਾ ਹੋਣ ਕਰਕੇ ਉਨ੍ਹਾਂ ਦੇ ਜਨਮ ਨੂੰ ਇਸ ਦਿਨ ਨਾਲ ਜੋੜਿਆ ਗਿਆ ਹੈ।

ਅਨੰਦਪੁਰ ਵਿੱਚ ਚਲ ਰਹੇ ਯੁੱਧ ਸਮੇਂ ਕੁਝ ਸਿੰਘਾਂ ਨੇ ਸ਼੍ਰੀ ਗੁਰੂ ਗੌਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਭਾਈ ਘਨਈਆ ਵੈਰੀਆਂ ਨੂੰ ਪਾਣੀ ਪਿਲਾ ਕੇ ਮੁੜ ਜੀਵਤ ਕਰ ਰਿਹਾ ਹੈ। ਭਾਈ ਘਨਈਆ ਨੇ ਕਿਹਾ ਕਿ ਮੈਨੂੰ ਇਥੇ ਕੋਈ ਵੈਰੀ ਨਹੀਂ ਦਿਸਦਾ, ਸਾਰੇ ਪਿਆਸੇ (ਇਕੋ ਜਿਹੇ ਇਨਸਾਨ) ਦਿਸਦੇ ਹਨ ਇਸ ਲਈ ਮੈਂ ਸਾਰਿਆਂ ਨੂੰ ਪਾਣੀ ਪਿਲਾਉਦਾ ਹਾਂ। ਗੁਰੂ ਜੀ ਨੇ ਮੱਲ੍ਹਮ ਪੱਟੀ ਦਾ ਡੱਬਾ ਫੜਾ ਕੇ ਕਿਹਾ ਜਿਥੇ ਤੂੰ ਪਿਆਸਿਆਂ ਨੂੰ ਪਾਣੀ ਪਿਲਾ ਕੇ ਪਿਆਸ ਦੂਰ ਕਰਦਾ ਹੈ, ਹੁਣ ਉਥੇ ਜ਼ਖਮੀਆਂ ਦੇ ਮਲਮ ਪੱਟੀ ਕਰਕੇ ਦੁੱਖ ਵੀ ਦੂਰ ਕਰਿਆ ਕਰ।

ਇਹ ਸੇਵਾ ਦਾ ਸੰਕਲਪ ਹੀ ਰੈਡ ਕਰਾਸ ਦੀ ਰੂਹ ਬਣਿਆ। ਹੈਨਰੀ ਡਿਉਨਾ ਦਾ ਜਨਮ 8 ਮਈ 1828 ਨੂੰ ਜਨੇਵਾ (ਸਵਿਜਟਰਲੈਂਡ) ਵਿੱਚ ਇਕ ਉਚ ਘਰਾਣੇ ਦੇ ਜੀਨ ਜੈਕ ਡਿਉਨਾ ਦੇ ਘਰ ਮਾਤਾ ਏਨ ਐਨਟੋਇਨੀ ਦੀ ਕੁਖੋਂ ਹੋਇਆ। ਵਿਦਿਆ ਤੋਂ ਬਾਅਦ 1853 ਤੋਂ 1858 ਤਕ ਨੌਕਰੀ ਕਰਨ ਉਪਰੰਤ ਆਟਾ ਪੀਹਣ ਦਾ ਕਾਰਖਾਨਾ ਲਾਉਣ ਲਈ ਮਿੱਤਰਾਂ ਨਾਲ ਸੁਸਾਇਟੀ ਬਣਾਈ।

- Advertisement -

24 ਜੂਨ 1859 ਨੂੰ ਇਟਲੀ ਤੇ ਆਸਟਰੀਆ ਵਿੱਚ ਸਾਲਫਰੀਨੋ ਸ਼ਹਿਰ ਵਿੱਚ ਯੁੱਧ ਲੱਗ ਗਿਆ। ਇਕ ਪਾਸੇ ਇਟਲੀ ਨਾਲ ਫਰਾਂਸ ਤੇ ਆਸਟਰੀਆ ਨਾਲ ਪਰਸ਼ੀਆ ਸਨ। ਹੈਨਰੀ ਜੰਗ ਵਾਲੀ ਥਾਂ ਨੇੜੇ ਠਹਿਰਿਆ ਹੋਇਆ ਸੀ। ਦੋਹਾਂ ਪਾਸਿਆਂ ਤੋਂ 4500 ਦੇ ਕਰੀਬ ਸਿਪਾਹੀ ਜ਼ਖਮੀ ਹੋਏ। ਮੈਦਾਨ ਵਿੱਚ ਉਨ੍ਹਾਂ ਨੂੰ ਤੜਫਦੇ ਵੇਖ ਕੇ ਹੈਨਰੀ ਦਾ ਦਿਲ ਤੜਪ ਉਠਿਆ। ਉਸਨੇ ਪਿੰਡ ਦੇ ਲੋਕਾਂ ਨੂੰ ਲੈ ਕੇ ਗਿਰਜਾ ਘਰਾਂ, ਮੰਦਰਾਂ, ਹਸਪਤਾਲਾਂ ਵਿੱਚ ਪੁਚਾਇਆ। ਦੋਸਤਾਂ ਤੋਂ ਇਹ ਪ੍ਰਣ ਲਿਆ ਕਿ ਉਹ ਬਿਨਾ ਕਿਸੇ ਭੇਦ ਭਾਵ ਦੇ ਸਾਰੇ ਜ਼ਖਮੀਆਂ ਦੀ ਸੇਵਾ ਕਰਨਗੇ।

31 ਸਾਲ ਦੀ ਉਮਰ ਵਿੱਚ ਡਿਊਨਾ ਨੇ ਜਖ਼ਮੀ ਸਿਪਾਹੀਆਂ ਦੀ ਹਾਲਤ ਦੇ ਸੁਧਾਰਨ ਲਈ ਆਪਣਾ ਜੀਵਨ ਅਰਪਣ ਕਰਨਦਿੱਤਾ। ਉਸ ਦੀ ਕਿਤਾਬ ‘ਸਾਲਫਰੀਨੋ ਦੀ ਯਾਦ’ ਜਿਸਨੇ ਵੀ ਪੜੀ ਉਹ ਕੰਬ ਉਠਿਆ, ਕਾਫੀ ਲੋਕ ਉਸ ਨਾਲ ਜੁੜ ਗਏ। 25 ਅਕਤੂਬਰ1863 ਵਿਚ 14 ਦੇਸ਼ਾਂ ਨੇ ਰੈਡ ਕਰਾਸ ਸੰਸਥਾ ਦਾ ਗਠਨ ਕੀਤਾ। ਸਵਿਟਜ਼ਰਲੈਂਡ ਦਾ ਝੰਡਾ ਉਲਟਾ ਕਰਕੇ ਰੈਡ ਕਰਾਸ ਦਾ ਝੰਡਾ ਹੋਂਦ ਵਿੱਚ ਆਇਆ। ਜੋ ਪੰਜ ਵਰਗਾਂ ਨੂੰ ਜੋੜ ਕੇ ਬਣਾਇਆ ਗਿਆ।

1901 ਵਿੱਚ ਉਸਨੂੰ ‘ਨੋਬਲ ਇਨਾਮ’ ਨਾਲ ਸਨਮਾਨਿਤ ਕੀਤਾ ਗਿਆ। 49 ਸਾਲ ਵੱਖ ਵੱਖ ਦੇਸ਼ਾਂ ਵਿੱਚ ਪ੍ਰਚਾਰ ਕਰਦਾ ਰਿਹਾ। 80 ਸਾਲ ਦੀ ਉਮਰ ਵਿੱਚ ਜਦ ਆਪਣੇ ਘਰ ਪਰਤਿਆ ਤਾਂ ਉਸਨੇ ਪੁਰਾਣੇ ਤੇ ਘਸੇ ਕਪੜੇ ਪਹਿਨੇ ਹੋਏ ਸਨ। 30 ਅਕਤੂਬਰ 1910 ਨੂੰ ਹੇਡਨ ਹਸਪਤਾਲ ਵਿੱਚ ਦੇਹਾਂਤ ਹੋ ਗਿਆ।ਅੱਜ ਕੱਲ ਜੰਗ ਦੌਰਾਨ ਜੰਗ ਦੇ ਖੇਤਰ ਵਿੱਚ ਕੰਮ ਕਰਦੀਆਂ ਸੁਸਾਇਟੀਆਂ ਜਖ਼ਮੀ ਲੋਕਾਂ ਦੀ ਸੰਭਾਲ ਕਰਦੇ ਸਮੇਂ ਰੈੱਡ ਕਰਾਸ ਦਾ ਚਿੰਨ੍ਹ +(ਲਾਲ ਰੰਗ ਦਾ ਜਮਾਂ ਨਿਸ਼ਾਨ) ਵਰਤਦੀਆਂ ਹਨ। ਡਾਕਟਰੀ ਸੇਵਾਵਾਂ ਸਮੇਂ ਐਬੂਲੈਂਸ ਉਪਰ ਇਹ ਨਿਸ਼ਾਨ ਲਗਾ ਹੁੰਦਾ ਹੈ। ਸ਼ੁਰੂ ਵਿੱਚ ਇਸ ਸੰਸਥਾ ਦਾ ਉਦੇਸ਼ ਜਖਮੀ ਸੈਨਿਕਾਂ ਦੀ ਫਸਟ ਏਡ ਕਰਨਾ ਸੀ ਪਰ ਹੁਣ ਇਸ ਦਾ ਘੇਰਾ ਵਧਾ ਕੇ ਕੁਦਰਤੀ ਆਫਤਾਂ, ਗਰੀਬ ਅਪਾਹਜਾਂ, ਸ਼ਰਨਾਰਥੀਆਂ, ਕੈਦੀਆਂ, ਸੜਕ ਹਾਦਸੇ, ਬਿਮਾਰੀਆਂ ਦੀ ਮਦਦ ਕਰਨੀ ਵੀ ਹੈ।

ਥੈਲੇਸੀਮੀਆ ਖੂਨ ਨਾਲ ਸਬੰਧਤ ਕਈ ਰੋਗ ਹਨ ਜਿਵੇਂ ਚਿਟੇ ਸੈਲਾਂ ਦੇ (ਲਿਉਕੀਮੀਆ ਜਾਂ ਖੂਨ ਦਾ ਕੈਸਰ),ਪਲੇਟਲੈਟਸ ਘਟਣ ਨਾਲ ਖੂਨ ਵਗਣਾ, ਖੂਨ ਦੀ ਕਮੀ, ਹੈਮੋਫੀਲੀਆ, ਥੈਲੇਸੀਮੀਆ ਆਦਿ।

ਥੈਲੇਸੀਮੀਆ ਖੂਨ ਦੇ ਲਾਲ ਸੈਲਾਂ ਦਾ ਇਕ ਜਨੈਟਿਕ ਰੋਗ ਹੈ ਜੋ ਅਸਾਧਾਰਨ ਜੀਨ ਦੇ ਕਾਰਨ ਹੁੰਦਾ ਹੈ ਇਹ ਜੀਨ ਵਿਰਾਸਤ ਵਿਚ ਮਾਪਿਆਂ ਦੇ ਜੀਨਜ ਤੋਂ ਮਿਲਦੇ ਹਨ। ਜਿਸ ਕਾਰਨ ਲਾਲ ਸੈਲਾਂ ਨੂੰ ਰੰਗ ਪ੍ਰਦਾਨ ਕਰਨ ਵਾਲੀ ਹੈਮੋਗਲਬਿਨ ਠੀਕ ਨਹੀਂ ਬਣ ਸਕਦੀ।ਬੱਚੇ ਨੂੰ ਖੂਨ ਦੀ ਕਮੀ ਰਹਿੰਦੀ ਹੈ। ਇਹ ਸੈਲ ਸਹੀ ਤਰੀਕੇ ਨਾਲ ਆਕਸੀਜਨ ਲਿਜਾਣ ਦਾ ਕੰਮ ਨਹੀਂ ਕਰ ਸਕਦੇ। ਇਹ ਸਮੱਸਿਆ ਠੀਕ ਹੋਣ ਵਾਲੀ ਨਹੀ ਹੁੰਦੀ। ਇਹ ਬਿਮਾਰੀ ਨਹੀਂ ਸਗੋਂ ਕਈ ਰੋਗਾਂ ਦਾ ਗਰੁਪ ਹੈ।

- Advertisement -

ਥੈਲੇਸੀਮੀਆ ਜਿਸ ਵਿੱਚ ਸਾਰੀ ਉਮਰ ਹਰ ਮਹੀਨੇ ਜਾਂ ਇਸ ਤੋਂ ਵੀ ਵਧ ਵਾਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ। ਇਹ ਦਰਦਨਾਕ ਸਮਸਿਆ ਨਾਲ ਮਰੀਜ਼ ਤੇ ਉਹਦੇ ਮਾਪਿਆਂ ਤੇ ਭਾਵਨਤਮਿਕ ਤੇ ਮਾਇਕ ਬੋਝ ਰਹਿੰਦਾ ਹੈ। ਜਿਸ ਦਾ ਸਾਰੀ ਉਮਰ ਇਲਾਜ ਕਰਦੇ ਰਹਿਣਾ ਪੈਂਦਾ ਹੈ। ਦੇਸ ਵਿਚ ਹਰ ਸਾਲ 3.4 ਫੀਸਦੀ ਬੱਚੇ ਥੈਲੇਸੀਮੀਆ ਵਾਲੇ 7000-10000 ਪੈਦਾ ਹੁੰਦੇ ਹਨ ਤੇ ਦੇਸ਼ ਵਿਚ ਦੱਸ ਲੱਖ ਬੱਚੇ ਇਸ ਬਿਮਾਰੀ ਤੋਂ ਪੀੜਤ ਹਨ। ਇਹ ਦੋ ਤਰ੍ਹਾਂ ਦਾ ਹੁੰਦਾ ਹੈ। ਮੇਜਰ ਥੈਲੇਸੀਮੀਆ ਔਰਤ ਤੇ ਆਦਮੀ ਦੋਹਾਂ ਨੂੰ ਹੁੰਦਾ ਜਦਕਿ ਮਾਈਨਰ ਥੈਲੇਸੀਮੀਆ ਦੋਹਾਂ ਵਿਚ ਇਕ ਨੂੰ ਹੁੰਦਾ ਹੈ।

ਵਿਆਹ ਤੋਂ ਪਹਿਲਾਂ ਦੋਹਾਂ ਨੂੰ ਟੈਸਟ ਕਰਾਉਣਾ ਚਾਹੀਦਾ। ਭਾਰਤ ਵਿਚ ਜੈਨੇਰਿਕ ਸਕਰੀਨਿੰਗ ਅਤੇ ਕੌਂਸਲ ਕਲੀਨਿਕਾਂ ਵਿੱਚ ਬੱਚੇ ਦੇ ਜਨਮ ਤੋਂ ਪਹਿਲਾਂ ਇਨਾਂ ਬਿਮਾਰੀਆਂ ਦਾ ਪਤਾ ਲਾਉਣ ਲਈ ਟੈਸਟ ਕਰਨ ਦੇ ਪ੍ਰੰਬਧ ਹਨ। ਇਕ ਸਾਇਕਾਲੋਜਿਸਟ ਦਾ ਕਹਿਣਾ ਹੈ, “ਭਰੂਣ ਵਜੋਂ ਪਲ ਰਹੇ ਹੈਮੋਫੀਲੀਆ, ਥੈਲੇਸੀਮੀਆ ਜਾਂ ਕਿਸੇ ਹੋਰ ਨੁਕਸ ਵਾਲੇ ਬੱਚਿਆਂ ਨੂੰ ਸੰਸਾਰ ਵਿਚ ਲਿਆ ਕੇ ਅਸੀਂ ਉਨਾਂ ਤੇ ਕੋਈ ਪਰਉਪਕਾਰ ਨਹੀਂ ਕਰਦੇ।”

Share this Article
Leave a comment