Breaking News

ਔਰਤਾਂ ਕੁਝ ਨਾ ਵੀ ਪਹਿਨਣ ਤਾਂ ਵੀ ਚੰਗੀਆਂ ਲੱਗਦੀਆਂ ਹਨ, ਬਾਬਾ ਰਾਮਦੇਵ ਦੀ ਫਿਸਲੀ ਜ਼ੁਬਾਨ

ਨਿਊਜ਼ ਡੈਸਕ: ਬਾਬਾ ਰਾਮਦੇਵ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਉਨ੍ਹਾਂ ਨੇ  ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਹੈ। ਬਾਬਾ ਰਾਮਦੇਵ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਦੇ ਸਾਹਮਣੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਅਜਿਹੀ ਟਿੱਪਣੀ ਕੀਤੀ ਹੈ, ਜਿਸ ਨੂੰ ਸੁਣ ਕੇ ਅੰਮ੍ਰਿਤਾ ਫੜਨਵੀਸ ਵੀ ਹੈਰਾਨ ਰਹਿ ਗਈ।ਮਹਾਰਾਸ਼ਟਰ ਠਾਣੇ ਵਿੱਚ ਇਕ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਔਰਤਾਂ ਸਾੜੀ ਪਾ ਕੇ ਵੀ ਚੰਗੀਆਂ ਲੱਗਦੀਆਂ ਹਨ। ਉਹ ਸਲਵਾਰ ਕਮੀਜ਼ ਪਹਿਨ ਕੇ ਵੀ ਚੰਗੀਆਂ ਲੱਗਦੀਆਂ ਹਨ, ਮੇਰੀ ਨਜ਼ਰ ਵਿੱਚ ਕੁਝ ਨਾ ਪਹਿਨਣ ਤਾਂ ਵੀ ਚੰਗੀਆਂ ਲੱਗਦੀਆਂ ਹਨ।

ਦੱਸ ਦੇਈਏ ਕਿ ਬਾਬਾ ਰਾਮਦੇਵ ਦੇ ਇਸ ਬਿਆਨ ਨੂੰ ਲੋਕ ਵਿਵਾਦਪੂਰਨ ਦੱਸ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇਸ ਤੋਂ ਇਲਾਵਾ ਬਾਬਾ ਰਾਮਦੇਵ ਨੇ ਅੰਮ੍ਰਿਤਾ ਫੜਨਵੀਸ ਦੀ ਵੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ‘ਅੰਮ੍ਰਿਤਾ ਫੜਨਵੀਸ ਦੀ ਮੁਸਕਰਾਹਟ ਬਹੁਤ ਮਿੱਠੀ ਹੈ। ਉਹ ਕਿਸੇ ਵੀ ਹਾਲਤ ਵਿੱਚ ਚੰਗੀ ਲੱਗਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਹਮੇਸ਼ਾ ਖੁਸ਼ ਰਹਿੰਦੀ ਹੈ।

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਾਬਾ ਰਾਮਦੇਵ ਇਸ ਤਰ੍ਹਾਂ ਦੇ ਬਿਆਨ ਦੇ ਕੇ ਸੁਰਖੀਆਂ ‘ਚ ਆਏ ਹਨ। ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਮੁੱਦਿਆਂ ‘ਤੇ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

India China Tension: ਭਾਰਤ-ਚੀਨ ਸਰਹੱਦ ‘ਤੇ ਤਣਾਅ ਦਰਮਿਆਨ ਅਮਰੀਕਾ ਦਾ ਵੱਡਾ ਬਿਆਨ, ਕਿਹਾ- ਇਕਤਰਫਾ ਕਾਰਵਾਈ ਦਾ ਕਰੇਗਾ ਵਿਰੋਧ

ਭਾਰਤ ਅਤੇ ਚੀਨ ਵਿਚਾਲੇ ਸਰਹੱਦ ‘ਤੇ ਚੱਲ ਰਹੇ ਤਣਾਅ ਦਰਮਿਆਨ ਅਮਰੀਕਾ ਦਾ ਇਕ ਅਹਿਮ ਬਿਆਨ …

Leave a Reply

Your email address will not be published. Required fields are marked *