Breaking News

ਹੁਣ ਇਹ ਸਰਟੀਫਿਕੇਟ ਨਾਂ ਹੋਣ ‘ਤੇ ਦਿੱਲੀ ‘ਚ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਨਵੀਂ ਦਿੱਲੀ: ਦਿੱਲੀ ਵਿੱਚ ਆਪ ਸਰਕਾਰ ਨੇ ਪ੍ਰਦੂਸ਼ਣ ‘ਤੇ ਕਾਬੂ ਪਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਦੇ ਤਹਿਤ 25 ਅਕਤੂਬਰ ਤੋਂ ਜੇਕਰ ਤੁਹਾਡੇ ਕੋਲ ਪ੍ਰਦੂਸ਼ਣ ਅੰਡਰ-ਕੰਟਰੋਲ ਸਰਟੀਫਿਕੇਟ ਨਹੀਂ ਹੋਵੇਗਾ ਤਾਂ ਤੁਹਾਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ।

ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪ੍ਰੈਸ ਕਾਨਫਰੰਸ ਵਿੱਚ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਦੀਆਂ ‘ਚ ਵਧਦੇ ਪ੍ਰਦੂਸ਼ਣ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ 30 ਵਿਭਾਗਾਂ ਦੇ ਨਾਲ ‘ਵਿਨਟਰ ਐਕਸ਼ਨ’ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਨੂੰ ਬੀਤੇ ਦਿਨੀਂ ਮੁੱਖ ਮੰਤਰੀ ਕੇਜਰੀਵਾਲ ਅੱਗੇ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ 15 ਪੁਆਇੰਟ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਸ ਲਈ ਸਾਰੇ ਵਿਭਾਗਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। CAQM ਵਿੱਚ ਸੰਸ਼ੋਧਿਤ ਪ੍ਰਦੂਸ਼ਣ ਵਿਰੋਧੀ ਯੋਜਨਾ (GRAP) ਅੱਜ ਤੋਂ ਦਿੱਲੀ ਵਿੱਚ ਲਾਗੂ ਕੀਤੀ ਜਾ ਰਿਹਾ ਹੈ। ਦਿੱਲੀ ਵਿੱਚ GRAP ਅਤੇ 15 ਪੁਆਇੰਟ ਐਕਸ਼ਨ ਪਲਾਨ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਦਿੱਲੀ ਸਕੱਤਰੇਤ ਵਿੱਚ 24 ਘੰਟੇ ਵਾਰ ਰੂਮ ਕੰਮ ਕਰੇਗਾ।

ਇਸ ਤੋਂ ਬਾਅਦ ਵਾਤਾਵਰਣ ਮੰਤਰੀ ਨੇ ਕਿਹਾ ‘ਦਿੱਲੀ ਵਿੱਚ ਵਾਹਨਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾਂਦੇ ਹਨ, ਪਰ ਜੇਕਰ ਪ੍ਰਦੂਸ਼ਣ ਦਾ ਪੱਧਰ ਵਧਦਾ ਹੈ ਤਾਂ ਪੀ.ਯੂ.ਸੀ ਸਰਟੀਫਿਕੇਟ ਤੋਂ ਬਿਨਾਂ ਪੈਟਰੋਲ ਪੰਪਾਂ ‘ਤੇ ਪੈਟਰੋਲ ਨਹੀਂ ਦਿੱਤਾ ਜਾਣਾ ਚਾਹੀਦਾ। ਦਿੱਲੀ ਸਰਕਾਰ ਇਸ ਦੀ ਤਿਆਰੀ ਕਰ ਰਹੀ ਹੈ। ਮਾਰਚ ਵਿੱਚ ਅਸੀਂ ਇਸ ਸਬੰਧੀ ਸੁਝਾਅ ਮੰਗੇ ਸਨ। 2 ਮਈ ਨੂੰ ਸੁਝਾਅ ਆਏ ‘ਤੇ 29 ਸਤੰਬਰ ਨੂੰ ਟਰਾਂਸਪੋਰਟ, ਵਾਤਾਵਰਨ, ਪੁਲਿਸ ਆਦਿ ਵਿਭਾਗਾਂ ਨਾਲ ਮੀਟਿੰਗ ਕਰਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹੁਣ ਦਿੱਲੀ ਦੇ ਪੈਟਰੋਲ ਪੰਪਾਂ ‘ਤੇ 25 ਅਕਤੂਬਰ ਤੋਂ ਬਿਨਾਂ ਪੀ.ਯੂ.ਸੀ ਸਰਟੀਫਿਕੇਟ ਦੇ ਪੈਟਰੋਲ ਨਹੀਂ ਮਿਲੇਗਾ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਔਰਤ ਪਤੀ ਨੂੰ ਕਾਬੂ ਕਰਨ ਦੇ ਸਿਖਾਉਂਦੀ ਹੈ ਗੁਰ, ਬਦਲੇ ‘ਚ ਵਸੂਲਦੀ ਹੈ ਮੋਟੀ ਰਕਮ

ਨਿਊਜ਼ ਡੈਸਕ: ਅਜਕਲ ਛੋਟੀ-ਛੋਟੀ ਗੱਲਾਂ ਕਰਕੇ ਜੋੜੀਆਂ ਦੇ ਤਲਾਕ ਹੋਣ ਤੱਕ ਦੀ ਨੋਬਤ ਆ ਰਹੀ …

Leave a Reply

Your email address will not be published. Required fields are marked *