ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਵਿੱਚ ਚਲਦੀ ਟਰੇਨ ਅਤੇ ਹਸਪਤਾਲ ਵਿੱਚ ਤਿੰਨ ਕਤਲ ਕਰਨ ਵਾਲਾ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਸੋਮਵਾਰ ਦੇਰ ਰਾਤ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।
ਚੰਦੌਲੀ ਦੇ ਐੱਸਪੀ ਆਕਾਸ਼ ਪਟੇਲ ਦੇ ਮੁਤਾਬਕ ਪੁਲਿਸ ਹਮਲਾਵਰ ਨੂੰ ਘਟਨਾ ਸਥਾਨ ਦੀ ਰੀਕ੍ਰੀਏਸ਼ਨ ਲਈ ਲੈ ਕੇ ਗਈ ਸੀ। ਇਸ ਦੌਰਾਨ ਉਸ ਨੇ ਇੱਕ ਅਧਿਕਾਰੀ ਦੀ ਪਿਸਤੌਲ ਖੋਹ ਲਈ ਅਤੇ ਫਾਇਰਿੰਗ ਕਰਦਿਆਂ ਭੱਜਣ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ਵਿੱਚ ਉ ਸਨੂੰ ਸਿਰ ਅਤੇ ਸੀਨੇ ਵਿੱਚ ਗੋਲੀਆਂ ਲੱਗੀਆਂ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
45 ਸਾਲਾ ਗੁਰਪ੍ਰੀਤ ਸਿੰਘ ਨੇ 26 ਘੰਟਿਆਂ ਵਿੱਚ ਤਿੰਨ ਲੋਕਾਂ ਦੀ ਬੇਰਹਿਮੀ ਨਾਲ ਕਤਲ ਕੀਤਾ ਸੀ। ਤਿੰਨਾਂ ਘਟਨਾਵਾਂ ਵਿੱਚ ਇੱਕੋ ਤਰੀਕਾ ਵਰਤਿਆ ਗਿਆ ਸਿੱਧੀ ਕੰਨਪੱਟੀ ‘ਤੇ ਗੋਲੀ ਮਾਰੀ ਗਈ।
ਪਹਿਲੀ ਵਾਰਦਾਤ ਐਤਵਾਰ ਸਵੇਰੇ ਇੱਕ ਪੈਸੇਂਜਰ ਟਰੇਨ ਵਿੱਚ ਹੋਈ, ਜਿੱਥੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਦੂਜੀ ਘਟਨਾ ਰਾਤ 2 ਵਜੇ ਜੰਮੂਤਵੀ ਐਕਸਪ੍ਰੈਸ ਵਿੱਚ ਵਾਪਰੀ, ਜਿੱਥੇ ਬਾਥਰੂਮ ਗਏ ਯਾਤਰੀ ਨੂੰ ਨਿਸ਼ਾਨਾ ਬਣਾਇਆ ਗਿਆ। ਤੀਜੀ ਵਾਰਦਾਤ ਸੋਮਵਾਰ ਸਵੇਰੇ ਇੱਕ ਨਿੱਜੀ ਹਸਪਤਾਲ ਵਿੱਚ ਵਾਪਰੀ , ਜਿੱਥੇ ਬਿਸਤਰੇ ‘ਤੇ ਪਈ ਇੱਕ ਮਹਿਲਾ ਨੂੰ ਗੋਲੀ ਮਾਰ ਦਿੱਤੀ ਗਈ।
ਹਸਪਤਾਲ ਤੋਂ ਭੱਜਣ ਦੌਰਾਨ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁੱਛਗਿੱਛ ਦੌਰਾਨ ਉਸ ਨੇ ਆਪਣੇ ਸਾਰੇ ਜੁਰਮ ਕਬੂਲ ਕਰ ਲਏ। ਉਸ ਨੇ ਕਿਹਾ ਕਿ ਸ਼ਰਾਬ ਪੀਣ ਤੋਂ ਬਾਅਦ ਉਹ ਆਪਣਾ ਸੰਤੁਲਨ ਗੁਆ ਬੈਠਦਾ ਸੀ ਅਤੇ ਜੋ ਮਨ ਕਰਦਾ, ਕਰ ਲੈਂਦਾ ਸੀ।
ਪੁਲਿਸ ਅਨੁਸਾਰ ਹਮਲਾਵਰ ਅੰਮ੍ਰਿਤਸਰ ਦਾ ਰਹਿਣ ਵਾਲਾ ਅਤੇ ਛੇ ਸਾਲ ਪਹਿਲਾਂ ਫੌਜ ਤੋਂ ਰਿਟਾਇਰਡ ਸੀ। ਉਸਦਾ ਕੋਈ ਪੱਕਾ ਟਿਕਾਣਾ ਨਹੀਂ ਸੀ। ਸ਼ੁਰੂਆਤੀ ਜਾਂਚ ਵਿੱਚ ਉਹ ਦਿਮਾਗੀ ਤੌਰ ‘ਤੇ ਅਸਥਿਰ ਲੱਗਦਾ ਹੈ। ਪੁਲਿਸ ਹੁਣ ਇਸ ਮਾਮਲੇ ਨਾਲ ਜੁੜੇ ਹੋਰ ਪਹਲੂਆਂ ਦੀ ਵੀ ਜਾਂਚ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

