ਮਹਿਲਾ ਦਿਵਸ ਮੌਕੇ ਬੀ ਸੀ ਸੀ ਆਈ ਨੇ ਮਹਿਲਾ ਕ੍ਰਿਕਟ ਟੀਮ ਨੂੰ ਦਿੱਤਾ ਵਿਸ਼ੇਸ਼ ਤੋਹਫ਼ਾ

TeamGlobalPunjab
1 Min Read

ਨਿਉਜ ਡੈਸਕ : ਭਾਰਤੀ ਮਹਿਲਾ ਕ੍ਰਿਕਟ ਟੀਮ ਸੱਤ ਸਾਲਾਂ ਬਾਅਦ ਪਹਿਲੀ ਵਾਰ ਟੈਸਟ ਖੇਡਣ ਜਾ ਰਹੀ ਹੈ।, ਜਾਣਕਾਰੀ ਮੁਤਾਬਿਕ ਇੰਗਲੈਂਡ ਅਤੇ ਭਾਰਤੀ ਟੀਮ ਵਿਚਕਾਰ ਟੈਸਟ ਮੈਚ ਖੇਡਿਆ ਜਾਵੇਗਾ। ਇਹ ਐਲਾਨ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਵਲੋਂ ਕੀਤਾ ਗਿਆ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਬੀਸੀਸੀਆਈ ਨੇ ਇਕ ਤਰ੍ਹਾਂ ਨਾਲ ਭਾਰਤੀ ਮਹਿਲਾ ਟੀਮ ਨੂੰ ਇਕ ਤੋਹਫਾ ਦਿੱਤਾ ਹੈ। ਫ਼ਿਲਹਾਲ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਇਹ ਮੈਚ ਭਾਰਤ ਚ ਖੇਡਿਆ ਜਾਵੇਗਾ ਜਾਂ ਇੰਗਲੈਂਡ ਦੀ ਧਰਤੀ ਤੇ। ਇਸ ਦੀ ਜਾਣਕਾਰੀ ਉਨ੍ਹਾਂ ਟਵਿਟਰ ਜਰੀਏ ਦਿੱਤੀ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ’ ਤੇ ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਟੀਮ ਇੰਡੀਆ (ਮਹਿਲਾ ਟੀਮ) ਇਸ ਸਾਲ ਦੇ ਅੰਤ ਵਿਚ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦੀ ਮਹਿਲਾ ਟੀਮ ਦੇ ਖਿਲਾਫ ਇਕ ਟੈਸਟ ਮੈਚ ਖੇਡੇਗੀ। ‘ਵੂਮੈਨ ਇਨ ਬਲੂ’ ਫੇਰ ਚਿੱਟੇ ਰੰਗ ਦੀ ਜਰਸੀ ਪਹਿਨੇਗੀ।

- Advertisement -

Share this Article
Leave a comment