ਕਿਸਾਨਾਂ ਨੇ ਘੇਰਿਆ ‘ਦੰਗਲ ਗਰਲ’ ਬਬੀਤਾ ਫੌਗਾਟ ਨੂੰ, ਵਿਰੋਧ ਕਾਰਨ ਸਮਾਗਮ ਕਰਨਾ ਪਿਆ ਰੱਦ

TeamGlobalPunjab
2 Min Read

ਚਰਖੀ ਦਾਦਰੀ: ਕਿਸਾਨਾਂ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸੜਕਾਂ ‘ਤੇ ਬੈਠਿਆਂ ਨੂੰ ਪਰ ਕਿਸੇ ਸਰਕਾਰ ਵਲੋਂ ਸਾਰ ਨਹੀਂ ਲਈ ਜਾ ਰਹੀ ।ਜਿਸ ਕਾਰਨ ਕਿਸਾਨਾਂ ਦਾ ਰੋਹ ਵਧਦਾ ਜਾ ਰਿਹਾ ਹੈ।ਜਿਥੇ ਕਿਸੀ ਵੀ ਜਗ੍ਹਾ ‘ਤੇ  ਕੋਈ ਪਾਰਟੀ ਦਾ ਨੇਤਾ ਪਹੁੰਚਦਾ ਹੈ ਤਾਂ ਉਹ ਕਾਲੇ ਝੰਡੇ ਦਿਖਾ ਕੇ ਵਿਰੋਧ ਕਰ ਰਹੇ ਹਨ।

ਮਹਿਲਾ ਬਾਲ ਵਿਕਾਸ ਨਿਗਮ ਦੀ ਚੇਅਰਮੈਨ ਅਤੇ ਰੈਸਲਰ ਬਬੀਤਾ ਫੌਗਾਟ ਨੂੰ ਬਿਰਹੀ ਕਲਾਂ ਵਿੱਚ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ। ਇਹ ਪ੍ਰਦਰਸ਼ਨ ਸਾਂਗਵਾਨ ਖਾਪ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿਚ ਔਰਤਾਂ ਵੀ ਸ਼ਾਮਲ ਸਨ।ਕਿਸਾਨਾਂ ਨੇ ਬਬੀਤਾ ਦੀ ਗੱਡੀ ਘੇਰੀ ਤੇ ਉਸ ਖਿਲਾਫ ਨਾਅਰੇ ਵੀ ਲਾਏ।

- Advertisement -

ਦਰਅਸਲ, ਬਬੀਤਾ ਪਿੰਡ ਬਿਰਹੀ ਕਲਾਂ ਵਿਚ ਲੋਕਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਵੰਡਣ ਪਹੁੰਚੀ ਸੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਸਮਾਗਮ ਰੱਦ ਕਰਨਾ ਪਿਆ।

ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਹ ਭਾਜਪਾ ਨੇਤਾਵਾਂ ਦਾ ਵਿਰੋਧ ਕਰਦੇ ਰਹਿਣਗੇ। ਦੱਸ ਦੇਈਏ ਕਿ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਾਦਰੀ ਜ਼ਿਲੇ ‘ਚ ਪੰਚਾਇਤ ਕਰ ਕੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਭਾਜਪਾ ਨੇਤਾਵਾਂ ਨੂੰ ਪਿੰਡ ‘ਚ ਨਹੀਂ ਵੜਨ ਦੇਣਾ। ਇਸ ਕੜੀ ਵਿਚ ਕਿਸਾਨਾਂ ਨੇ ਕਈ ਵਾਰ ਜ਼ਿਲੇ ਵਿਚ ਸਰਕਾਰ ਦੇ ਨੇਤਾਵਾਂ ਦਾ ਵਿਰੋਧ ਵੀ ਕੀਤਾ । ਮਹਿਲਾ ਬਾਲ ਵਿਕਾਸ ਨਿਗਮ ਦੀ ਚੇਅਰਮੈਨ ਬਬੀਤਾ ਫੋਗਾਟ ਸਰਕਾਰ ਦੇ 7 ਸਾਲ ਪੂਰੇ ਹੋਣ ਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਮਾਸਕ ਅਤੇ ਸੈਨੀਟੇਜ਼ਰ ਵੰਡਣ ਜਾ ਰਹੀ ਸੀ। ਜਦੋਂ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਪਿੰਡ ਬਿਰਹੀ ਕਲਾਂ ਨੇੜੇ ਇਕੱਠੇ ਹੋ ਗਏ। ਜਿਵੇਂ ਹੀ ਬਬੀਤਾ ਫੋਗਾਟ ਦਾ ਕਾਫਲਾ ਪਿੰਡ ਬਿਰਹੀ ਨੇੜੇ ਪਹੁੰਚਿਆ, ਔਰਤਾਂ ਨਾਲ ਸੈਂਕੜੇ ਕਿਸਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ।ਇਸ ਦੌਰਾਨ ਪੁਲੀਸ ਨੇ ਮੁਸ਼ੱਕਤ ਬਾਅਦ ਬਬੀਤਾ ਫੌਗਾਟ ਦੀ ਗੱਡੀ ਨੂੰ ਉਥੋਂ ਕੱਢਿਆ।

Share this Article
Leave a comment