ਸਿੰਗਾ ਦੀਆਂ ਗੀਤ Still Alive ਨੂੰ ਲੈ ਕੇ ਵਧੀਆਂ ਮੁਸ਼ਕਿਲਾਂ

Rajneet Kaur
2 Min Read

ਨਿਊਜ਼ ਡੈਸਕ: ਪੰਜਾਬੀ ਗਾਇਕ ਸਿੰਗਾ ਦਾ  2022 ਵਿੱਚ  ਗੀਤ ਰਲੀਜ਼ ਹੋਇਆ ਸੀ ਜਿਸ ਦੀ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਸਿੰਗਾ ਦੀਆਂ  ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਸ ਸੰਬੰਧ ਵਿੱਚ ਲੋਕ ਭਲਾਈ ਸੰਸਥਾ ਦੇ ਆਗੂ ਅਵਿਨਾਸ਼ ਵੱਲੋਂ ਸਿੰਗਾ ਦੇ ਉੱਪਰ ਅੰਮ੍ਰਿਤਸਰ ਦੇ ਥਾਣਾ ਅਜਨਾਲਾ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ। ਜਿਸ ਵਿੱਚ ਉਹਨਾਂ ਕਿਹਾ ਸੀ ਕਿ ਸਿੰਗਾ ਵੱਲੋਂ ਜੋ ਗੀਤ STILL ALIVE ਰਿਲੀਜ਼ ਕੀਤਾ ਗਿਆ ਹੈ ਉਸਦੇ ਵਿੱਚ ਉਸ ਦੇ ਵੱਲੋਂ ਮਸੀਹੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ । ਉਸ ਵੱਲੋਂ ਪਾਸਟਰ ਤੇ ਫਾਦਰ ਅਤੇ ਸਿਸਟਰ ਦੀ ਪੌਸ਼ਾਕ ਪਾ ਕੇ ਅਤੇ ਆਪਣੇ ਗਲ ਦੇ ਵਿੱਚ ਮਸੀਹ ਭਾਈਚਾਰੇ ਦਾ ਚਿੰਨ੍ਹ ਕਰਾਸ ਪਾ ਕੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਹੈ।

ਜਿਸ ਕਰਕੇ ਉਹਨਾਂ ਵੱਲੋਂ ਥਾਣਾ ਅਜਨਾਲਾ ਦੇ ਵਿੱਚ ਇਸਦੀ ਦਰਖਾਸਤ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਹੈ । ਐਸਐਸਪੀ ਕਪੂਰਥਲਾ ਨੂੰ ਦਿੱਤੀ ਸ਼ਿਕਾਇਤ ਵਿੱਚ ਫੋਰਸ ਦੇ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਵਾਸੀ ਪਿੰਡ ਜਗਨੀਵਾਲ, ਜ਼ਿਲ੍ਹਾ ਹੁਸ਼ਿਆਰਪੁਰ ਨੇ ਹਥਿਆਰਾਂ ਵਾਲੇ ਗੀਤਾਂ ਦਾ ਪ੍ਰਚਾਰ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।ਸਿੰਗਾ ਤੋਂ ਇਲਾਵਾ ਪੁਲਿਸ ਨੇ ਨਿਰਮਾਤਾ ਬਿੱਗ.ਕੇ. ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਸਿੰਘ, ਨਿਰਦੇਸ਼ਕ ਅਮਨਦੀਪ ਸਿੰਘ, ਵੀਰੁਨ ਵਰਮਾ, ਸੋਨੂੰ ਗਿੱਲ ਡੀ.ਓ.ਪੀ. ਅਤੇ ਬੋਲ ਸੰਪਾਦਕ ਜਤਿਨ ਅਰੋੜਾ ਸ਼ਾਮਲ ਹਨ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 294 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment