‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦੇ ਨਾਮ ਨਾਲ ਜਾਣਿਆ ਜਾਵੇਗਾ ਹੁਣ ਰਾਜੀਵ ਗਾਂਧੀ ਖੇਲ ਰਤਨ ਐਵਾਰਡ’

TeamGlobalPunjab
2 Min Read

ਭਾਰਤ ਦੇ ਖੇਡ ਇਤਿਹਾਸ ਦੀ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤ ਜਿਸ ਨੂੰ ਹਾਕੀ ਦੇ ਜਾਦੂਗਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੇਜਰ ਧਿਆਨਚੰਦ ਨੇ ਭਾਰਤ ਨੂੰ ਦੁਨੀਆ ‘ਚ ਵੱਖਰੀ ਪਛਾਣ ਦਿਵਾਈ ਤੇ ਹੁਣ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਭ ਤੋਂ ਵੱਡਾ ਸਨਮਾਨ ਦਿੰਦੇ ਹੋਏ ਉਨ੍ਹਾਂ ਦੇ ਨਾਂ ‘ਤੇ ਖੇਡ ਦੇ ਸਭ ਤੋਂ ਵੱਡੇ ਐਵਾਰਡ ਦਾ ਨਾਂ ਰੱਖਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਪੀਐਮ ਮੋਦੀ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਸ ਪੁਰਸਕਾਰ ਦਾ ਨਾਮ ਹੁਣ ਮੇਜਰ ਧਿਆਨ ਚੰਦ ਦੇ ਨਾਮ ‘ਤੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, “ਉਨ੍ਹਾਂ ਪਲਾਂ ਦੇ ਵਿੱਚ ਜਿਨ੍ਹਾਂ ਨੇ ਦੇਸ਼ ਨੂੰ ਮਾਣ ਦਿੱਤਾ ਹੈ, ਬਹੁਤ ਸਾਰੇ ਦੇਸ਼ਵਾਸੀਆਂ ਦੀ ਬੇਨਤੀ ਵੀ ਸਾਹਮਣੇ ਆਈ ਹੈ ਕਿ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨ ਚੰਦ ਜੀ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਸ ਨੂੰ ਹੁਣ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਦਾ ਨਾਂ ਦਿੱਤਾ ਜਾ ਰਿਹਾ ਹੈ। ਜੈ ਹਿੰਦ। ”

ਪੀਐੱਮ ਦੇ ਟਵਿੱਟਰ ਹੈਂਡਲ ‘ਤੇ ਇਸ ਵੱਡੇ ਸੰਦੇਸ਼ ਨੂੰ ਹਿੰਦੀ ਤੇ ਅੰਗਰੇਜ਼ੀ ਦੋਵਾਂ ‘ਚ ਹੀ ਜਾਰੀ ਕੀਤਾ ਗਿਆ ਹੈ। ਮੇਜਰ ਧਿਆਨਚੰਦ ਨੇ ਭਾਰਤੀ ਹਾਕੀ ਨੂੰ ਪੂਰੀ ਦੁਨੀਆ ‘ਚ ਮਸ਼ਹੂਰ ਕੀਤਾ। ਓਲੰਪਿਕ ‘ਚ ਭਾਰਤ ਨੂੰ ਕਈ ਗੋਲਡ ਮੈਡਲ ਦਿਵਾਉਣ ਵਾਲੇ ਇਸ ਖਿਡਾਰੀ ਦੇ ਹਾਕੀ ਸਟਿੱਕ ਨੂੰ ਮੈਗਨੇਟ ਦਾ ਮੰਨਿਆ ਜਾਂਦਾ ਸੀ।

Share this Article
Leave a comment