Samsung ਨੇ ਔਰਤ ਨੂੰ ਕੀਤਾ ਕੰਨ ਤੋਂ ਬੋਲਾ! ਤੁਸੀਂ ਨਾਂ ਕਰ ਬੈਠਿਓ ਇਹ ਗਲਤੀ

Global Team
3 Min Read

ਨਿਊਜ਼ ਡੈਸਕ: ਜੇਕਰ ਤੁਸੀਂ ਵੀ ਦਿਨਭਰ ਗੈਜੇਟਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਅਸੀਂ ਇਸ ਲਈ ਕਹਿ ਰਹੇ ਹਾਂ ਕਿ ਇੱਕ ਔਰਤ ਦੇ ਕੰਨ ਵਿੱਚ ਈਅਰਬਡਸ ਫੱਟ ਗਿਆ ਹੈ ਕਿ ਜਿਸ ਤੋਂ ਬਾਅਦ ਉਸ ਦੀ ਸੁਣਨ ਦੀ ਸਮਰੱਥਾ ਹਮੇਸ਼ਾ ਲਈ ਖਤਮ ਹੋ ਗਈ ਹੈ।

ਸੈਮਸੰਗ ਦੇ ਤੁਰਕੀ ਫੋਰਮ ‘ਤੇ ਇਸ ਘਟਨਾ ਦੀ ਰਿਪੋਰਟ ਕੀਤੀ ਗਈ ਹੈ, ਜਿਸ ਨੇ ਕੰਪਨੀ ਦੇ ਨਵੇਂ ਈਅਰਬਡਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕੀਤੀਆਂ ਹਨ।  ਇਸ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਬਯਾਜੀਤ ਨਾਮ ਦੀ ਇੱਕ ਵਿਦਿਆਰਥੀ ਕੋਲ Samsung S24 Ultra ਫੋਨ ਸੀ। ਉਸਨੇ ਇਸ ਫੋਨ ਨਾਲ ਵਰਤਣ ਲਈ ਸੈਮਸੰਗ ਦੇ ਹੀ ਈਅਰਬਡਸ ਖਰੀਦੇ ਸਨ। ਅਨਬਾਕਸਿੰਗ ਤੋਂ ਬਾਅਦ ਉਸਨੇ ਉਹਨਾਂ ਨੂੰ ਚਾਰਜ ਨਹੀਂ ਕੀਤਾ ਕਿਉਂਕਿ ਈਅਰਬਡਸ ਵਿੱਚ ਲਗਭਗ 36% ਬੈਟਰੀ ਸੀ। ਨਵੇਂ ਈਅਰਬਡਸ ਹੋਣ ਕਰਕੇ ਉਸ ਦੀ ਪ੍ਰੇਮਿਕਾ ਜ਼ਿਆਦਾ ਉਤਸ਼ਾਹਿਤ ਸੀ, ਉਸ ਨੇ ਉਹ ਈਅਰਬਡਸ ਆਪਣੇ ਕੰਨਾਂ ‘ਚ ਲਾ ਲਏ, ਜਿਸ ਦੌਰਾਨ ਉਸ ਦੇ ਕੰਨ ਵਿੱਚ ਇੱਕ ਈਅਰਬਡ ਫੱਟ ਗਿਆ, ਜਿਸ ਕਾਰਨ ਉਸ ਦੀ ਸੁਣਨ ਦੀ ਸਮਰੱਥਾ ਹਮੇਸ਼ਾ ਲਈ ਖਤਮ ਹੋ ਗਈ।

ਵਿਦਿਆਰਥੀ ਕੋਲ ਡਾਕਟਰ ਦੀ ਰਿਪੋਰਟ ਹੈ ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਅਜਿਹਾ ਈਅਰਬਡ ਵਿੱਚ ਹੋਏ ਧਮਾਕੇ ਕਾਰਨ ਹੋਇਆ ਹੈ। ਸ਼ਿਕਾਇਤ ਤੋਂ ਬਾਅਦ ਸੈਮਸੰਗ ਨੇ ਨਵੇਂ ਈਅਰਬਡ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਸੁਰੱਖਿਆ ਨੂੰ ਲੈ ਕੇ ਕੁਝ ਨਹੀਂ ਕਿਹਾ ਹੈ। ਸੈਮਸੰਗ ਨੇ ਇਸ ਪੂਰੇ ਮਾਮਲੇ ‘ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਦਿੱਤਾ ਹੈ।

ਰਿਪੋਰਟ ਮੁਤਾਬਕ ਜਦੋਂ ਇਹ ਨੌਜਵਾਨ ਬਲਾਸਟ ਹੋਏ ਈਅਰਬਡ ਨੂੰ ਲੈਕੇ ਪਹਿਲੀ ਵਾਰ ਸੇਵਾ ਕੇਂਦਰ ‘ਚ ਗਿਆ ਤਾਂ ਸੇਵਾ ਕੇਂਦਰ ਦੇ ਕਰਮਚਾਰੀ ਉਸ ਦੀ ਹਾਲਤ ਦੇਖ ਕੇ ਮੁਆਫੀ ਮੰਗਦੇ ਨਜ਼ਰ ਆਏ। ਹਾਲਾਂਕਿ, ਦੋ ਦਿਨਾਂ ਦੀ ਜਾਂਚ ਤੋਂ ਬਾਅਦ, ਉਨ੍ਹਾਂ ਨੇ ਕਥਿਤ ਤੌਰ ‘ਤੇ ਸਿੱਟਾ ਕੱਢਿਆ ਕਿ ਬਡਸ ਸਿਰਫ ਡੈਮੇਜ ਹੋਏ ਹਨ ਅਤੇ ਉਨ੍ਹਾਂ ਵਿੱਚ ਕੋਈ ਬਲਾਸਟ ਨਹੀਂ ਹੋਇਆ ਹੈ। ਸੇਵਾ ਕੇਂਦਰ ਦੇ ਸਟਾਫ਼ ਨੇ ਉਸ ਨੂੰ ਸਿਰਫ਼ ਉਸੇ ਮਾਡਲ ਦੇ ਈਅਰਬਡ ਬਦਲਣ ਦੀ ਪੇਸ਼ਕਸ਼ ਕੀਤੀ ਅਤੇ ਉਸ ਨੂੰ ਇੱਥੇ ਤੱਕ ਕਹਿ ਦਿੱਤਾ ਕਿ ਜਾਂ ਤਾਂ ਇਹ ਆਫਰ ਲੈ ਲਓ ਜਾਂ ਛੱਡ ਦਿਓ। ਸੇਵਾ ਕੇਂਦਰ ਦੇ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਕਰਨ ਲਈ ਵੀ ਆਜ਼ਾਦ ਹਨ।

Share This Article
Leave a Comment