ਕਹਿੰਦੇ ਨੇ ਕਿ ਹੱਸਣਾ ਸੌ ਮਰਜ ਦੀ ਦਵਾਈ ਹੁੰਦੀ ਹੈ ਪਰ ਇਹੀ ਹੱਸਣਾ ਇੱਕ ਮਹਿਲਾ ਲਈ ਇੰਨਾ ਭਾਰੀ ਪੈ ਗਿਆ ਕਿ ਲੈਣੇ ਦੇ ਦੇਣੇ ਪੈ ਗਏ। ਮਾਮਲਾ ਚੀਨ ਦਾ ਹੈ ਇੱਥੇ ਜ਼ਿਆਦਾ ਜ਼ੋਰ ਨਾਲ ਹੱਸਣ ਦੇ ਚੱਕਰ ‘ਚ ਇੱਕ ਔਰਤ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ। ਅਸਲ ‘ਚ ਜ਼ੋਰ ਜ਼ੋਰ ਹੱਸਣ ਕਾਰਨ ਉਸਦਾ ਜਬਾੜਾ ਆਪਣੀ ਜਗ੍ਹਾ ਤੋਂ ਹਿਲ ਗਿਆ ਤੇ ਉਸਦਾ ਮੂੰਹ ਦੁਬਾਰਾ ਬੰਦ ਹੀ ਨਹੀਂ ਹੋਇਆ।
ਰਿਪੋਰਟਾਂ ਮੁਤਾਬਕ ਇਹ ਘਟਨਾ ਚੀਨ ਦੇ ਗੁਆਂਗਡੋਂਗ ਸੂਬੇ ਦੇ ਗੁਆਂਗਝੂ ਸਾਊਥ ਰੇਲਵੇ ਸਟੇਸ਼ਨ ‘ਤੇ ਇਕ ਟਰੇਨ ‘ਚ ਵਾਪਰੀ। ਟਰੇਨ ‘ਚ ਸਫਰ ਦੌਰਾਨ ਔਰਤ ਇੰਨੀ ਜ਼ੋਰ ਨਾਲ ਹੱਸੀ ਕਿ ਉਸ ਦਾ ਜਬਾੜਾ ਹੀ ਉਖੜ ਗਿਆ, ਜਿਸ ਨੂੰ ਠੀਕ ਕਰਨ ਲਈ ਟਰੇਨ ‘ਚ ਬੈਠੇ ਹੋਰ ਯਾਤਰੀਆਂ ਨੇ ਉਸ ਦੀ ਸਹਾਇਤਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਠੀਕ ਨਹੀਂ ਹੋਇਆ।
ਖੁਸ਼ਕਿਸਮਤੀ ਨਾਲ ਟਰੇਨ ਵਿਚ ਇਕ ਡਾਕਟਰ ਵੀ ਮੌਜੂਦ ਸੀ ਜੋ ਉਸ ਦੀ ਸਹਾਇਤਾ ਕਰ ਸਕਦਾ ਸੀ। ਇਸ ਤੋਂ ਬਾਅਦ ਜਦੋਂ ਡਾਕਟਰ ਨੇ ਉਸ ਮਹਿਲਾ ਕੋਲ ਆ ਕੇ ਦੇਖਿਆ ਤਾਂ ਮਹਿਲਾ ਆਪਣਾ ਮੂੰਹ ਬੰਦ ਕਰਨ ਜਾਂ ਕੁੱਝ ਵੀ ਬੋਲਣ ਵਿਚ ਅਸਮਰੱਥ ਸੀ। ਮਹਿਲਾ ਨਸ਼ੇ ਵਿਚ ਵੀ ਸੀ ਜਿਸ ਕਾਰਨ ਪਹਿਲਾਂ ਤਾਂ ਡਾਕਟਰ ਨੂੰ ਲੱਗਿਆ ਕਿ ਉਸ ਨੂੰ ਦੌਰਾ ਪਿਆ ਹੈ।
ਡਾਕਟਰ ਨੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੇ ਪਹਿਲਾ ਮਹਿਲਾ ਦਾ ਬੀਪੀ ਚੈੱਕ ਕੀਤਾ। ਫਿਰ ਉਸ ਤੋਂ ਕੁੱਝ ਸਵਾਲ ਪੁੱਛੇ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਮੂੰਹ ਹਿਲਾ ਹੀ ਨਹੀਂ ਪਾ ਰਹੀ ਕਿਉਂਕਿ ਉਸ ਦਾ ਜਬਾੜਾ ਉਖੜ ਗਿਆ ਸੀ। ਹਾਲਾਂਕਿ ਡਾਕਟਰ ਨੇ ਉਸ ਦੇ ਜਬਾੜੇ ਨੂੰ ਠੀਕ ਦਿੱਤਾ ਹੈ। ਲੜਕੀ ਨਾਲ ਮੌਜੂਦ ਉਸ ਦੀ ਦੋਸਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਉਲਟੀ ਕਰਦੇ ਸਮੇਂ ਉਸ ਦੇ ਜਬਾੜਾ ਉਖੜ ਗਿਆ ਸੀ।
ਮਹਿਲਾ ਨੂੰ ਜ਼ੋਰ ਨਾਲ ਹੱਸਣਾ ਪਿਆ ਭਾਰੀ, ਮੂੰਹ ਬੰਦ ਕਰਨ ਲਈ ਬੁਲਾਉਣਾ ਪਿਆ ਡਾਕਟਰ
Leave a comment
Leave a comment