ਬ੍ਰਿਟੇਨ ਨੇ ਰੂਸ ਖਿਲਾਫ ਚੁੱਕਿਆ ਕਦਮ, ਕਿਹਾ- ਵਿਆਪਕ ਗਠਜੋੜ ਬਣਾਇਆ ਜਾਵੇ

TeamGlobalPunjab
3 Min Read

ਲੰਡਨ- ਬ੍ਰਿਟੇਨ ਨੇ ਯੂਕਰੇਨ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲਿਆਂ ਦੇ ਖਿਲਾਫ਼ ਇੱਕ “ਵਿਆਪਕ ਗੱਠਜੋੜ ਸੰਭਵ” ਬਣਾਉਣ ਦੀ ਮੰਗ ਕੀਤੀ ਹੈ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਬੁਲਾਰੇ ਨੇ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲ ਕੀਤੀ ਜਾ ਸਕਦੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਯੂਕਰੇਨ ਦੇ ਸ਼ਹਿਰਾਂ ‘ਤੇ ਪੁਤਿਨ ਦੇ ਹਮਲਿਆਂ ਦੀ “ਸਰਵਵਿਆਪੀ ਨਿੰਦਾ” ਕਰਨ ਲਈ ਦੁਨੀਆ ਭਰ ਦੇ ਨੇਤਾਵਾਂ ਤੱਕ ਪਹੁੰਚ ਕਰ ਰਹੇ ਹਨ।

ਯੂਕਰੇਨ ‘ਚ ਚੱਲ ਰਹੇ ਸੰਕਟ ‘ਤੇ ਭਾਰਤ ਦੇ ਲਈ ਬ੍ਰਿਟੇਨ ਦੇ ਸੰਦੇਸ਼ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਬੁਲਾਰੇ ਨੇ ਕਿਹਾ, ”ਪੁਤਿਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੇ ਖਿਲਾਫ਼ ਅਸੀਂ ਵੱਧ ਤੋਂ ਵੱਧ ਵਿਆਪਕ ਗੱਠਜੋੜ ਬਣਾਉਣਾ ਚਾਹੁੰਦੇ ਹਾਂ।” ਰੂਸ ਨੂੰ ਝਟਕਾ ਦੇਣ ਲਈ ਇੱਕ ਹੋਰ ਪਹਿਲ ਕਰਨ ਦੀ ਗੱਲ ਚੱਲ ਰਹੀ ਹੈ। ਬ੍ਰਿਟੇਨ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਤੋਂ ਰੂਸ ਨੂੰ ਹਟਾਉਣਾ ਵੱਡਾ ਵਿਕਲਪ ਹੋ ਸਕਦਾ ਹੈ। ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਕਿਹਾ ਕਿ ਯੂਕਰੇਨ ਦੀ ਮੈਂਬਰਸ਼ਿਪ ਬਾਰੇ ਕੋਈ ਵੀ ਫੈਸਲਾ ਸਪੱਸ਼ਟ ਤੌਰ ‘ਤੇ ਕੀਤਾ ਜਾਣਾ ਚਾਹੀਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਯੂਕਰੇਨ ਨੇ ਯੂਰਪੀ ਸੰਘ ‘ਚ ਸ਼ਾਮਿਲ ਹੋਣ ਲਈ ਅਰਜ਼ੀ ਦਿੱਤੀ ਸੀ। ਇਸ ਨੂੰ ਯੂਰਪੀ ਸੰਘ ਦੀ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਹੈ। ਅੱਜ ਰਾਤ 9 ਵਜੇ ਯੂਰਪੀ ਸੰਘ ਦੀ ਸੰਸਦ ਵਿੱਚ ਵੋਟਿੰਗ ਹੋਵੇਗੀ। ਯੂਕਰੇਨ ਨੂੰ ਛੇਤੀ ਹੀ ਯੂਰਪੀ ਸੰਘ ਦੀ ਮੈਂਬਰਸ਼ਿਪ ਮਿਲ ਸਕਦੀ ਹੈ। ਇਸ ਦੇ ਨਾਲ ਹੀ ਪੱਛਮੀ ਦੇਸ਼ ਰੂਸ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਤੋਂ ਪਹਿਲਾਂ ਅਮਰੀਕਾ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾਈਆਂ ਸਨ, ਜਦਕਿ ਹੁਣ ਬ੍ਰਿਟੇਨ ਵੀ ਉਸੇ ਰਾਹ ‘ਤੇ ਚੱਲ ਰਿਹਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਮੰਗਲਵਾਰ ਨੂੰ ਯੂਕਰੇਨ ਦੇ ਗੁਆਂਢੀ ਅਤੇ ਬ੍ਰਿਟੇਨ ਦੇ ਯੂਰਪੀ ਸਹਿਯੋਗੀ ਪੋਲੈਂਡ ਅਤੇ ਐਸਟੋਨੀਆ ਦਾ ਦੌਰਾ ਕੀਤਾ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕੀਤਾ, ”ਕੱਲ੍ਹ ਪੋਲੈਂਡ ਅਤੇ ਐਸਟੋਨੀਆ ਦੀ ਲਾਭਦਾਇਕ ਯਾਤਰਾ। ਬ੍ਰਿਟੇਨ ਅਤੇ ਨਾਟੋ ਸਹਿਯੋਗੀ ਪੁਤਿਨ ਦੇ ਸ਼ਾਸਨ ‘ਤੇ ਵੱਧ ਤੋਂ ਵੱਧ ਦਬਾਅ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ।

- Advertisement -

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੌਹਨਸਨ ਨੇ ਕਿਹਾ, ”ਅੱਜ ਮੈਂ ਪੋਲੈਂਡ ਅਤੇ ਐਸਟੋਨੀਆ ਦਾ ਦੌਰਾ ਕਰਾਂਗਾ, ਦੋ ਦੇਸ਼ਾਂ ਜੋ ਯੂਕਰੇਨ ਦੇ ਮੌਜੂਦਾ ਸੰਕਟ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅਸੀਂ ਅਜਿਹੇ ਮੁੱਲ ਨੂੰ ਸਾਂਝੇ ਕੀਤਾ ਹੈ, ਜਿਸਦੀ ਸੁਰੱਖਿਆ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ, ਕਿਉਂਕਿ ਮਨੁੱਖ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।” ਦੱਸ ਦੇਈਏ ਬ੍ਰਿਟੇਨ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਵੱਲੋਂ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਰੂਸ ਵਿਰੁੱਧ ਹੋਰ ਸਖ਼ਤ ਪਾਬੰਦੀਆਂ ਦੀ ਰੂਪਰੇਖਾ ਤਿਆਰ ਕੀਤੇ ਜਾਣ ਤੋਂ ਬਾਅਦ ਜੌਹਨਸਨ ਦਾ ਇਹ ਦੌਰਾ ਹੋਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment