ਯਾਦਗਾਰੀ ਹੋ ਨਿਬੜੀ ਮੰਗਲ ਹਠੂਰ ਦੀ ਫਰਿਜ਼ਨੋ ਵਾਲੀ ਮਹਿਫ਼ਲ

Rajneet Kaur
2 Min Read
ਫਰਿਜ਼ਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ :  ਫਰਿਜ਼ਨੋ ਸ਼ਹਿਰ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲਾ ਸ਼ਹਿਰ ਹੋਣ ਕਰਕੇ ਮਿੰਨੀ ਪੰਜਾਬ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਸ਼ਾਇਰ, ਸਹਿਤਕਾਰ ਵੱਸਦੇ ਹਨ। ਇਸਦੇ ਨਾਲ ਹੀ ਹਰ ਕਿਸੇ ਕਲਾਕਾਰ ਦੀ ਚਾਅ ਹੁੰਦੀ ਹੈ ਕਿ ਉਸਦਾ ਪ੍ਰੋਗਰਾਮ ਫਰਿਜ਼ਨੋ ਜ਼ਰੂਰ ਹੋਵੇ। ਇਸ ਚੀਜ਼ ਨੂੰ ਮੁੱਖ ਰੱਖਕੇ ਗੀਤਕਾਰ ਮੰਗਲ ਹਠੂਰ  ਦੇ ਗੀਤਾਂ ਦੀ ਮਹਿਫ਼ਲ ਬਾਈ ਮਿੰਟੂ ਉੱਪਲੀ (ਵਿਸਟਰਨ ਟਰੱਕਿੰਗ) ਦੇ ਦਫ਼ਤਰ ਵਿੱਖੇ ਬੜੀ ਸ਼ਾਨੋ-ਸ਼ੌਕਤ ਨਾਲ ਰੱਖੀ ਗਈ।
ਇਸ ਮੌਕੇ ਲੋਕਲ ਗਾਇਕ ਪੱਪੀ ਭਦੌੜ, ਕਮਲਜੀਤ ਬੈਨੀਪਾਲ, ਗੋਗੀ ਸੰਧੂ, ਰਾਜ ਬਰਾੜ ਅਤੇ ਬਹਾਦਰ ਸਿੱਧੂ ਨੇ ਵੀ ਖ਼ੂਬਸੂਰਤ ਗੀਤਾਂ ਨਾਲ ਚੰਗਾ ਸਮਾਂ ਬੰਨਿਆ।
ਅਖ਼ੀਰ ਵਿੱਚ ਗੀਤਕਾਰ ਮੰਗਲ ਹਠੂਰ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਐਸਾ ਸਮਾਂ ਬੰਨਿਆ ਕਿ ਹਰ ਕੋਈ ਉਹਨਾਂ ਦੀ ਸ਼ਾਇਰੀ ਦੀ ਤਰੀਫ਼ ਕਰਦਾ ਨਜ਼ਰ ਆਇਆ।
ਇਸ ਮੌਕੇ ਉਹਨਾਂ ਦੀ ਪੁਸਤਕ “ਪਿੰਡ ਦਾ ਗੇੜਾ” ਵੀ ਪਤਵੰਤਿਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ।  ਇੰਡੂ ਯੂ. ਐਸ. ਫੌਰਮ ਦੇ ਕਨਵੀਨਰ ਸ. ਸਾਧੂ ਸਿੰਘ ਸੰਘਾ, ਖਜਾਨਚੀ ਮਨਜੀਤ ਕੁਲਾਰ, ਪਵਿੱਤਰ ਸਿੰਘ, ਦੇ ਨਾਲ ਨਾਲ ਟਰਾਸਪੋਰਟਰ ਜਸਪਾਲ ਸਿੰਘ ਧਾਲੀਵਾਲ (ਬਿਲਾਸਪੁਰ), ਖੇਡ ਲੇਖਕ ਅਮਰਜੀਤ ਸਿੰਘ ਦੌਧਰ, ਢਿੱਲੋ ਟਰੱਕਿੰਗ ਵਾਲੇ ਦਵਿੰਦਰ ਸਿੰਘ ਢਿੱਲੋ(ਬੁੱਟਰ), ਮਹਿੰਦਰ ਸਿੰਘ ਹਠੂਰ, ਕਾਰੋਬਾਰੀ ਸੁੱਖਦੇਵ ਸਿੰਘ ਗਰੇਵਾਲ, ਆਈਸਕ੍ਰੀਮ ਵਿਕਰੇਤਾ ਰਾਜੂ ਵਕੀਲਾਵਾਲਾ ਆਦਿ ਸੱਜਣਾਂ ਤੋ ਬਿਨਾ ਹੋਰ ਵੀ ਬਹੁਤ ਸਾਰੇ ਸੰਗੀਤ ਪ੍ਰੇਮੀ ਮਜੂਦ ਰਹੇ।
ਇਸ ਪ੍ਰੋਗ੍ਰਾਮ ਲਈ ਮਿੰਟੂ ਉੱਪਲੀ ਦੇ ਨਾਲ ਬਿੱਟੂ ਖੰਨੇਵਾਲਾ (ਮਕੈਨਿੰਕ) ਦਾ ਬੇਹੱਦ ਯੋਗਦਾਨ ਰਿਹਾ। ਅਖ਼ੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗ੍ਰਾਮ ਯਾਦਗਾਰੀ ਹੋ ਨਿੱਬੜਿਆ।
ਪ੍ਰਬੰਧਕਾਂ ਵੱਲੋਂ ਸਾਰੇ ਸੱਜਣਾਂ ਜਿਹੜੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਕੇ ਪਹੁੰਚੇ, ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment