ਇੱਕੋ ਸਮੇਂ ਦੋ ਵੱਖ-ਵੱਖ ਵੇਰੀਐਂਟ ਦੀ ਲਪੇਟ ‘ਚ ਆਈ ਬਜ਼ੁਰਗ ਔਰਤ ਦੀ ਮੌਤ

TeamGlobalPunjab
1 Min Read

ਨਿਊਜ਼ ਡੈਸਕ : ਬੈਲਜੀਅਮ ’ਚ ਕੋਰੋਨਾ ਵਾਇਰਸ ਦਾ ਇਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਬੈਲਜੀਅਮ ’ਚ ਇੱਕ ਬਜ਼ੁਰਗ ਔਰਤ ਇੱਕੋ ਸਮੇਂ ਕੋਰੋਨਾ ਦੇ ਦੋ ਵੇਰੀਐਂਟਾਂ ਦੀ ਲਪੇਟ ‘ਚ ਆ ਗਈ। ਜਾਣਕਾਰੀ ਮੁਤਾਬਕ ਦੋ ਵੇਰੀਐਂਟ ਨਾਲ ਇਨਫੈਕਟਿਡ ਪਾਈ ਗਈ ਔਰਤ ਦੀ ਪੰਜ ਦਿਨਾਂ ਦੇ ਅੰਦਰ ਹੀ ਮੌਤ ਹੋ ਗਈ। ਇਸ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਨੂੰ ਹੋਰ ਵੀ ਮੁਸ਼ਕਿਲ ਬਣਾ ਸਕਦੇ ਹਨ।

ਮਾਹਰਾਂ ਅਨੁਸਾਰ ਬਜ਼ੁਰਗ ਔਰਤ ਇੱਕ ਸਮੇਂ ’ਚ ਅਲਫਾ ਤੇ ਬੀਟਾ ਵੇਰੀਐਂਟ ਦੀ ਲਪੇਟ ‘ਚ ਆ ਗਈ ਸੀ। ਇਸ ਤੋਂ ਇਲਾਵਾ ਬਜ਼ੁਰਗ ਨੇ ਕੋਰੋਨਾ ਵੈਕਸੀਨ ਵੀ ਨਹੀਂ ਲਗਵਾਈ ਸੀ ਜਿਸ ਨੇ ਸਥਿਤੀ ਨੂੰ ਹੋਰ ਜ਼ਿਆਦਾ ਖਰਾਬ ਕਰ ਦਿੱਤਾ। ਕੋਰੋਨਾ ਦੀ ਲਪੇਟ ‘ਚ ਆਉਣ ‘ਤੇ ਔਰਤ ਘਰ ’ਚ ਹੀ ਰਹਿ ਕੇ ਇਲਾਜ ਕਰ ਰਹੀ ਸੀ ਤੇ ਹਾਲਤ ਵਿਗੜਨ ’ਤੇ ਉਸ ਨੂੰ ਮਾਰਚ ਮਹੀਨੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ।

ਹਸਪਤਾਲ ਵਿੱਚ ਮਾਲੀਕਿਊਲਰ ਬਾਇਓਲਾਜਿਸਟ ਅਤੇ ਰਿਸਰਚ ਟੀਮ ਦੀ ਹੈਡ ਐਨੀ ਵੇਂਕੀਰਬਰਗਨ ਨੇ ਦੱਸਿਆ, ਉਸ ਸਮੇਂ ਬੈਲਜੀਅਮ ਵਿੱਚ ਇਹ ਦੋਵੇਂ ਵੇਰੀਐਂਟ ਤੇਜੀ ਨਾਲ ਫੈਲ ਰਹੇ ਸਨ, ਅਜਿਹੇ ਵਿੱਚ ਹੋ ਸਕਦਾ ਹੈ ਕਿ ਔਰਤ ਨੂੰ ਦੋ ਲੋਕਾਂ ਤੋਂ ਵੱਖ – ਵੱਖ ਵੇਰੀਐਂਟ ਮਿਲੇ ਹੋਣ, ਪਰ ਹਾਲੇ ਤੱਕ ਇਹ ਨਹੀਂ ਪਤਾ ਲਗ ਸਕਿਆ ਹੈ ਕਿ ਉਹ ਕਿਵੇਂ ਵਾਇਰਸ ਦੀ ਲਪੇਟ ‘ਚ ਆਈ।

Share this Article
Leave a comment