ਵੈਨਕੂਵਰ : ਕੈਨੇਡਾ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ 27 ਜਣਿਆਂ ਨੂੰ ਵੱਖ-ਵੱਖ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇਨ੍ਹਾਂ ਵਿਚੋਂ 12 ਪੰਜਾਬੀ ਹਨ। ਦੋਸ਼ੀ ਕਰਾਰ ਦਿੱਤੇ ਗਏ ਗੈਂਗਸਟਰਾਂ ਵਿਚ 24 ਸਾਲ ਦਾ ਗੈਰੀ ਕੰਗ ਵੀ ਸ਼ਾਮਲ ਜਿਸ ਦੀ ਇਸ ਸਾਲ ਜਨਵਰੀ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ।
ਕੈਨੇਡਾ ਦੇ ਬੀ.ਸੀ. ਸੂਬੇ ਦੀ ਵੈਨਕੂਵਰ ਪੁਲਿਸ ਵੱਲੋਂ ‘ਪ੍ਰਾਜੈਕਟ ਟੈਰੇਟਰੀ’, ‘ਪ੍ਰਾਜੈਕਟ ਟ੍ਰਿਪਲੈਟ’ ਅਤੇ ‘ਪ੍ਰਾਜੈਕਟ ਟੈਰਿਫ਼’ ਤਹਿਤ ਕੀਤੀ ਗਈ ਕਾਰਵਾਈ ਦੇ ਆਧਾਰ ’ਤੇ ਸੈਮ ਕੰਗ, ਗੈਰੀ ਕੰਗ, ਰਣਬੀਰ ਕੰਗ, ਜਿਤੇਸ਼ ਵਾਘ, ਮਨਵੀਰ ਵੜੈਚ, ਕ੍ਰਿਸਟੋਫ਼ਰ ਘੁੰਮਣ, ਪਸ਼ਮੀਰ ਬੋਪਾਰਾਏ, ਤਕਦੀਰ ਗਿੱਲ, ਹਿਤਕਰਨ ਜੌਹਲ, ਪਵਨਦੀਪ ਚੋਪੜਾ, ਸਿਮਰਤ ਲਾਲੀ, ਹਰਜੋਤ ਸਮਰਾ ਅਤੇ ਗੁਰਪ੍ਰੀਤ ਸਣੇ 27 ਜਣਿਆਂ ਨੂੰ ਅਦਾਲਤਾਂ ਦੁਆਰਾ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਕਤਲ ਦੀ ਸਾਜ਼ਿਸ਼ ਅਤੇ ਅਪਰਾਧਕ ਸੰਗਠਨਾਂ ਵਿਚ ਸ਼ਮੂਲੀਅਤ ਦਾ ਦੋਸ਼ੀ ਕਰਾਰ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ 27 ਦੋਸ਼ੀਆਂ ਤੋਂ ਜਾਂਚਕਰਤਾਵਾਂ ਨੇ 170 ਤੋਂ ਵੱਧ ਹਥਿਆਰ, ਫੈਂਟਨੈਲ ਸਮੇਤ 50 ਕਿਲੋਗ੍ਰਾਮ ਤੋਂ ਵੱਧ ਨਸ਼ੇ, 20 ਲੱਖ ਡਾਲਰ ਤੋਂ ਵੱਧ ਦੀ ਨਕਦੀ, ਗਹਿਣਿਆਂ ਅਤੇ ਵੱਡੇ ਵਾਹਨਾਂ ਨੂੰ ਬਰਾਮਦ ਕੀਤਾ ਹੈ।
ਵੀਪੀਡੀ ਦੇ ਬੁਲਾਰੇ ਕਾਂਸਟੇਂਬਲ ਤਾਨੀਆ ਵਿਸਿਨਟਿਨ ਨੇ ਕਿਹਾ, “ਟਾਸਕ ਫੋਰਸ ਟੂਰਨੀਕੇਟ ਦੇ ਨਤੀਜੇ ਵਜੋਂ ਦੋਸ਼ੀ ਠਹਿਰਾਏ ਗਏ ਲੋਕ ਮਾਰਚ, 2017 ਅਤੇ ਅਗਸਤ 2018 ਦਰਮਿਆਨ ਹੋਏ ਗੈਂਗ ਵਿਵਾਦ ਦੇ ਮਹੱਤਵਪੂਰਨ ਖਿਡਾਰੀ ਸਨ।”
- Advertisement -
#VPDLivestream VPD-led taskforce results in convictions against Metro Vancouver gangsters https://t.co/GtE34A06ci
— Vancouver Police (@VancouverPD) July 9, 2021
ਵਿਸਿਨਟਿਨ ਨੇ ਕਿਹਾ, “ਇਨ੍ਹਾਂ ਗੈਂਗਸਟਰਾਂ ਨੂੰ ਜੇਲ੍ਹਾਂ ‘ਚ ਰੱਖਣ ਅਤੇ ਕੁਝ ਨੂੰ ਸਜ਼ਾਵਾਂ ਦੇਣ ਕਾਰਨ ਸਾਲ 2018 ਅਤੇ 2020 ਦਰਮਿਆਨ ਗੋਲੀਬਾਰੀ ਅਤੇ ਕਤਲੇਆਮ ਦੇ ਮਾਮਲੇ ਘਟ ਗਏ।”
- Advertisement -
ਪ੍ਰੋਜੈਕਟ ਟੈਰੇਟਰੀ
ਸੈਮ ਕੰਗ
ਗੈਰੀ ਕੰਗ
ਰਣਬੀਰ ਕੰਗ
ਜੀਤੇਸ਼ ਵਾਘ
ਮਨਵੀਰ ਬਰਾਇਕ
ਕ੍ਰਿਸਟੋਫਰ ਘੁਮਾਣ
ਕਾਈਲ ਲਾਤੀਮਰ
ਕਰੈਗ ਲੈਟੀਮਰ
Csongor Szucs
ਯਾਕੂਬ ਪਰੇਰਾ
ਐਂਡੂਲੇ ਪਿਕਨਟੀਓ
ਪਸ਼ਮੀਰ ਬੋਪਾਰਾਏ
ਨੋਬੀਨ ਮਲੋਂਗਾ-ਮਸਾਂਬਾ
ਮੁਸਤਫਾ ਅਲੀ
ਪ੍ਰੋਜੈਕਟ ਟ੍ਰਿਪਲੈਟ
ਡੈਨਿਸ ਓਗਿਲਵੀ
ਪ੍ਰੋਜੈਕਟ ਟੈਂਪਰ
ਵਾਲਟਾ ਐਬੇ
ਤਕਦਿਰ ਗਿੱਲ
ਹਿਤਕਰਨ ਜੌਹਲ
ਪਵਨਦੀਪ ਚੋਪੜਾ
ਸਿਮਰਤ ਲਾਲੀ
°ਦੋ ਵਿਅਕਤੀ ਜੋ ਉਨ੍ਹਾਂ ਦੀ ਗ੍ਰਿਫਤਾਰੀ ਸਮੇਂ ਨਾਬਾਲਗ ਸਨ ।
ਪ੍ਰੋਜੈਕਟ ਟੈਰਿਫ
ਹਰਜੋਤ ਸਮਰਾ
ਗੁਰਪ੍ਰੀਤ ਸ਼ਿਲੋਂ
ਮੌਯਦ ਅਲਹੋਮਸੀ
ਅਮਾਨ ਅਬੋ-ਜ਼ੈਦ
°ਇਕ ਵਿਅਕਤੀ ਜੋ ਗ੍ਰਿਫਤਾਰੀ ਦੇ ਸਮੇਂ ਨਾਬਾਲਿਗ ਸੀ।