ਸਾਊਦੀ ਅਰਬ ਨੇ ਗਰੀਬ ਦੇਸ਼ਾਂ ਨੂੰ ਕਰਜ਼ਾ ਦੇਣ ਤੋਂ ਇਨਕਾਰ

Rajneet Kaur
3 Min Read

ਨਿਊਜ਼ ਡੈਸਕ:  ਸਾਊਦੀ ਅਰਬ ਨੇ ਕੁਝ ਨਿਯਮਾਂ ‘ਚ ਬਦਲਾਅ ਕੀਤੇ ਹਨ। ਜਿਸ ਤੋਂ  ਬਾਅਦ ਦੁਨੀਆ ਭਰ ਦੇ ਮੁਸਲਿਮ ਦੇਸ਼ਾਂ ‘ਚ ਹਲਚਲ ਮਚ ਗਈ ਹੈ। ਇਸ ਦਾ ਸਭ ਤੋਂ ਵੱਡਾ ਝਟਕਾ ਪਾਕਿਸਤਾਨ ਨੂੰ ਲੱਗੇਗਾ। ਹੁਣ ਤੱਕ ਸਾਊਦੀ ਅਰਬ ਪਾਕਿਸਤਾਨ ਤੋਂ ਮਿਸਰ ਨੂੰ ਅਰਬਾਂ ਡਾਲਰ ਬਿਨਾਂ ਸ਼ਰਤ ਦੇ ਰਿਹਾ ਸੀ ਪਰ ਹੁਣ ਉਸ ਨੇ ਆਪਣੀ ਯੋਜਨਾ ਬਦਲ ਦਿੱਤੀ ਹੈ। ਜਿਸ ਦਾ ਅਸਰ ਮਿਸਰ ਅਤੇ ਪਾਕਿਸਤਾਨ ਦੋਵਾਂ ‘ਚ ਦੇਖਣ ਨੂੰ ਮਿਲੇਗਾ। ਇਹੀ ਕਾਰਨ ਹੈ ਕਿ ਸਾਊਦੀ ਅਰਬ ਵੀ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਲਗਾਤਾਰ ਸਖ਼ਤ ਸ਼ਰਤਾਂ ‘ਤੇ ਕੰਮ ਕਰ ਰਹੇ ਹਨ। ਸਬਸਿਡੀਆਂ ਖਤਮ ਕਰਨ ਦੇ ਨਾਲ-ਨਾਲ ਉਹ ਸਰਕਾਰੀ ਕੰਪਨੀਆਂ ਨੂੰ ਨਿੱਜੀ ਖੇਤਰ ਦੇ ਹਵਾਲੇ ਕਰ ਰਹੇ ਹਨ। ਰਣਨੀਤੀ ‘ਚ ਇਸ ਬਦਲਾਅ ਕਾਰਨ ਤੇਲ ਦੀ ਵਿਕਰੀ ਤੋਂ ਸਾਊਦੀ ਅਰਬ ਦੀ ਕਮਾਈ ‘ਚ ਕਮੀ ਆਈ ਹੈ। ਯੂਕਰੇਨ ਯੁੱਧ ਤੋਂ ਬਾਅਦ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਸਨ। ਸਾਊਦੀ ਅਰਬ 2022 ਵਿੱਚ 28 ਬਿਲੀਅਨ ਡਾਲਰ ਸਰ ਪਲੱਸ ਦੇ ਬਜਟ ਵਿੱਚ ਸੀ। ਇਸ ਕਮਾਈ ਦੇ ਬਾਵਜੂਦ ਸਾਊਦੀ ਅਰਬ ਮਿਸਰ, ਪਾਕਿਸਤਾਨ ਅਤੇ ਲੇਬਨਾਨ ਵਰਗੇ ਲੋਨ ਮੰਗਣ ਵਾਲੇ ਦੇਸ਼ਾਂ ਨਾਲ ਸਖ਼ਤੀ ਵਰਤ ਰਿਹਾ ਹੈ।

ਸਾਊਦੀ ਅਰਬ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਮਿਸਰ ਅਤੇ ਪਾਕਿਸਤਾਨ ‘ਚ ਸਭ ਤੋਂ ਜ਼ਿਆਦਾ ਹਲਚਲ ਹੋਈ ਹੈਇਹ ਦੋਵੇਂ ਦੇਸ਼ ਸਾਊਦੀ ਅਰਬ ਅਤੇ ਯੂਏਈ ਦੇ ਪੈਸੇ ‘ਤੇ ਜ਼ਿਆਦਾ ਨਿਰਭਰ ਸਨ। ਸਾਊਦੀ ਰਾਜਕੁਮਾਰ ਨੇ ਆਪਣੇ ਪਿਤਾ ਦੀ ਗੱਦੀ ਸੰਭਾਲਣ ਤੋਂ ਬਾਅਦ ਤੇਲ ‘ਤੇ ਦੇਸ਼ ਦੀ ਨਿਰਭਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਕੋਸ਼ਿਸ਼ ਦੇਸ਼ ਨੂੰ ਵਪਾਰ ਅਤੇ ਸੱਭਿਆਚਾਰ ਦਾ ਗੜ੍ਹ ਬਣਾਉਣ ਦੀ ਹੈ। ਪ੍ਰਿੰਸ ਹੁਣ ਸਾਊਦੀ ਫਸਟ ਦੀ ਨੀਤੀ ‘ਤੇ ਚੱਲ ਰਿਹਾ ਹੈ ਅਤੇ ਦੇਸ਼ ‘ਚ ਰਾਸ਼ਟਰਵਾਦ ਨੂੰ ਵਧਾਵਾ ਦੇ ਰਿਹਾ ਹੈ। IMF ਨੇ ਹੁਣ ਕਰਜ਼ਾ ਦੇਣ ਤੋਂ ਪਹਿਲਾਂ ਸਾਊਦੀ ਅਰਬ ਅਤੇ UAE ਤੋਂ ਗਾਰੰਟੀ ਮੰਗੀ ਹੈ। ਪਾਕਿਸਤਾਨ ਡਿਫਾਲਟ ਹੋਣ ਦੀ ਕਗਾਰ ‘ਤੇ ਹੈ ਅਤੇ ਹੁਣ ਸਾਊਦੀ ਅਰਬ ਦੇ ਪ੍ਰਿੰਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਭਰਾ ਨਵਾਜ਼ ਸ਼ਰੀਫ ਨੂੰ ਉਮਰਾਹ ‘ਤੇ ਬੁਲਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਸਾਊਦੀ ਬਿਨਾਂ ਸ਼ਰਤ ਲੋਨ ਦੇਣ ਦਾ ਇੱਛੁਕ ਨਹੀਂ ਹੈ। ਜਿਸ ਕਾਰਨ ਪਾਕਿਸਤਾਨ ਦੇਸ਼ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment