ਮਿਸੀਸਾਗਾ ਦੇ ਘਰ ‘ਚ ਇੱਕ ਮਹਿਲਾ ਤੇ ਦੋ ਬੱਚਿਆਂ ਨੂੰ ਜ਼ਖ਼ਮੀ ਕਰਨ ਦੇ ਸਬੰਧ ‘ਚ ਇੱਕ ਵਿਅਕਤੀ ਗ੍ਰਿਫਤਾਰ

TeamGlobalPunjab
1 Min Read

ਮਿਸੀਸਾਗਾ: ਮਿਸੀਸਾਗਾ ਦੇ ਘਰ ਵਿੱਚ ਇੱਕ ਮਹਿਲਾ ਤੇ ਦੋ ਬੱਚਿਆਂ ਨੂੰ ਜ਼ਖ਼ਮੀ ਕਰਨ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਸ ਖਿਲਾਫ ਕਤਲ ਕਰਨ ਦੀ ਕੋਸ਼ਿਸ਼  ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ।

ਸੋਮਵਾਰ ਨੂੰ ਘਰੇਲੂ ਵਿਵਾਦ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੀਲ ਰੀਜਨਲ ਪੁਲਿਸ ਸਵੇਰੇ 10:00 ਵਜੇ ਸਾਊਥੈਂਪਟਨ ਡਰਾਈਵ ਤੇ ਐਗਲਿੰਟਨ ਐਵਨਿਊ ਵੈਸਟ ਸਥਿਤ ਘਰ ਪਹੁੰਚੀ। ਪੁਲਿਸ ਨੂੰ ਘਰ ਦੇ ਬਾਹਰ ਇੱਕ ਮਹਿਲਾ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਇਸੇ ਘਰ ਵਿੱਚੋਂ ਇੱਕ 11 ਸਾਲਾ ਬੱਚੇ ਨੂੰ ਵੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਉਸ ਘਰ ਵਿੱਚੋਂ ਇੱਕ ਦੋ ਸਾਲ ਦਾ ਹੋਰ ਨਿੱਕਾ ਬੱਚਾ ਵੀ ਮਿਲਿਆ ਪਰ ਉਸ ਨੂੰ ਕੋਈ ਸੱਟ ਨਹੀਂ ਲੱਗੀ। ਪੀਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਦੇ 47 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment