ਲੋਹੜੀ ਦਾ ਤਿਉਹਾਰ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਕੀਤਾ ਸਮਰਪਿਤ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਭਰ ‘ਚ 13 ਜਨਵਰੀ ਨੂੰ ਆਉਣ ਵਾਲਾ ਲੋਹੜੀ ਦਾ ਤਿਉਹਾਰ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਜਿਥੇ ਪੰਜਾਬ ਦਾ ਕਿਸਾਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਅੰਦੋਲਨ ‘ਚ ਸ਼ਾਮਲ ਹੈ। ਉੱਥੇ ਹੀ ਇਸ ਤਿਉਹਾਰ ਨੂੰ ਕਿਸਾਨ ਜਥੇਬੰਦੀਆਂ ਵਲੋਂ ਵੱਖਰੇ ਢੰਗ ਨਾਲ ਖੇਤੀ ਕਾਨੂੰਨ ਦੀਆ ਕਾਪੀਆਂ ਨੂੰ ਸਾੜ ਕੇ ਮਨਾਉਣਾ ਦਾ ਐਲਾਨ ਕੀਤਾ ਗਿਆ ਹੈ।

ਇਸ ਦਾ ਸਮਰਥਨ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਵੀ ਦਾਅਵਾ ਕੀਤਾ ਕਿ ਉਹਨਾਂ ਵਲੋਂ ਇਸ ਵਾਰ ਲੋਹੜੀ ਦਾ ਤਿਉਹਾਰ ਖੁਸ਼ੀ ਵਜੋਂ ਨਹੀਂ ਬਲਕਿ ਉਹਨਾਂ ਲੋਕਾਂ ਨੂੰ ਸਮਰਪਿਤ ਹੋਵੇਗਾ ਜੋ ਕਿਸਾਨੀ ਅੰਦੋਲਨ ‘ਚ ਆਪਣੀਆਂ ਜਾਨਾਂ ਗਵਾ ਬੈਠੇ ਹਨ ਉਹਨਾਂ ਦੇ ਸ਼ਹੀਦਾਂ ਦੇ ਨਾਮ ਹੋਵੇਗਾ।

ਇਸ ਦੇ ਨਾਲ ਹੀ ਬਟਾਲਾ ‘ਚ ਆਮ ਆਦਮੀ ਪਾਰਟੀ ਨੇ ਫ਼ੈਸਲਾ ਲਿਆ ਕੇ ਕੇਂਦਰ ਸਰਕਾਰ ਖਿਲਾਫ ਰੋਸ ਵਜੋਂ ਖੇਤੀ ਕਾਨੂੰਨਾਂ ਦੀਆ ਕਾਪੀਆਂ ਵੀ ਸਾੜੀਆਂ ਜਾਣਗੀਆਂ। ਆਪ ਦੇ ਯੂਥ ਆਗੂ ਸ਼ੇਰੀ ਕਲਸੀ ਨੇ ਐਲਾਨ ਕੀਤਾ ਕਿ ਅੱਜ ਬਟਾਲਾ ਵਿਖੇ ਆਪ ਪਾਰਟੀ ਵਲੋਂ ਵਿਸ਼ੇਸ ਮੀਟਿੰਗ ਕਰ ਫੈਸਲਾ ਲਿਆ ਗਿਆ ਕਿ ਇਹ ਲੋਹੜੀ ਆਪ ਪਾਰਟੀ ਵਲੋਂ ਜਿਲਾ ਪੱਧਰ , ਬਲਾਕ ਪੱਧਰ ਅਤੇ ਸਰਕਲ ਪੱਧਰ ‘ਤੇ ਮਨਾਈ ਜਾਵੇਗੀ।

Share this Article
Leave a comment