ਨਿਊਯਾਰਕ: ਭਾਰਤੀ – ਅਮਰੀਕੀ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਡਾਕਾ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਤੇ ਇਸ ਗਰੁੱਪ ਦੀ ਸਰਗਨਾ ਮਹਿਲਾ ਨੂੰ 37 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਰਿਪੋਰਟਾਂ ਅਨੁਸਾਰ ਇਹ ਮਹਿਲਾ ਟੈਕਸਾਸ ਦੀ ਰਹਿਣ ਵਾਲੀ ਹੈ। ਪੂਰਬੀ ਜ਼ਿਲ੍ਹਾ ਮਿਸ਼ੀਗਨ ਵਿੱਚ ਜ਼ਿਲ੍ਹਾ ਅਦਾਲਤ ਦੇ ਜੱਜ ਲਾਰੀ ਮਾਈਕਲਸਨ ਨੇ 44 ਸਾਲ ਦਾ ਚਾਕਾ ਕਾਸਤਰੋ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ। ਪੰਜ ਹਫ਼ਤੇ ਦੀ ਇਸ ਸੁਣਵਾਈ ਤੋਂ ਬਾਅਦ ਕਾਸਤਰੋ ਨੂੰ ਵੱਖ-ਵੱਖ ਜ਼ੁਰਮਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ।
ਮੁਕੱਦਮੇ ਵਿੱਚ ਪੇਸ਼ ਗਵਾਹਾਂ ਅਨੁਸਾਰ ਕਾਸਤਰੋ ਤੇ ਉਸ ਦੇ ਗਿਰੋਹ ਦੇ ਮੈਬਰਾਂ ਨੇ 2011 ਤੋਂ ਲੈ ਕੇ 2014 ਤੱਕ ਜਾਰਜੀਆ, ਨਿਊਯਾਰਕ, ਓਹਾਇਓ, ਮਿਸ਼ੀਗਨ ਤੇ ਟੈਕਸਾਸ ਵਿੱਚ ਘਰਾਂ ਨੂੰ ਨਿਸ਼ਾਨਾ ਬਣਾਇਆ। ਗਿਰੋਹ ਦੀ ਸਰਗਨਾ ਕਾਸਤਰੋ ਵੱਖ-ਵੱਖ ਰਾਜਾਂ ‘ਚ ਏਸ਼ੀਆਈ ਤੇ ਭਾਰਤੀ ਮੂਲ ਦੇ ਪਰਿਵਾਰਾਂ ਦੀ ਸੂਚੀ ਤਿਆਰ ਕਰਦੀ ਸੀ ਤੇ ਫਿਰ ਆਪਣੇ ਸਾਥੀਆਂ ਨੂੰ ਭੇਜ ਕੇ ਉਨ੍ਹਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਦਾਰੀ ਦਿੰਦੀ ।
ਭਾਰਤੀ-ਅਮਰੀਕੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਣ ਵਾਲੇ ਗਿਰੋਹ ਦੀ ਸਰਗਨਾ ਨੂੰ ਹੋਈ ਸਜ਼ਾ
Leave a comment
Leave a comment